ਬ੍ਰਿਟੇਨ ਭਾਰਤੀ ਪੇਸ਼ੇਵਰਾਂ ਦੇ ਵੀਜ਼ੇ ਨਾਲ ਜੁੜੇ ਮਸਲਿਆਂ ਦੀ ਕਰੇਗਾ ਸਮੀਖਿਆ
Wednesday, May 09, 2018 - 10:36 PM (IST)

ਲੰਡਨ — ਬ੍ਰਿਟੇਨ ਦਾ ਗ੍ਰਹਿ ਮੰਤਰਾਲੇ ਸੈਂਕੜੇ ਮਾਹਿਰ ਭਾਰਤੀ ਪੇਸ਼ੇਵਰਾਂ ਦੇ ਵੀਜ਼ੇ ਨਾਲ ਜੁੜੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਸਹਿਮਤ ਹੋ ਗਿਆ ਹੈ। ਇਨ੍ਹਾਂ ਪੇਸ਼ੇਵਰਾਂ ਦਾ ਦੋਸ਼ ਹੈ ਕਿ ਆਮ ਟੈਕਸ ਸੁਧਾਰ ਨੂੰ ਲੈ ਕੇ ਇਸ ਦੇਸ਼ 'ਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਤੋਂ ਉਨ੍ਹਾਂ ਨੂੰ ਵੰਚਿਤ (ਵੱਖ) ਕੀਤਾ ਜਾ ਰਿਹਾ ਹੈ।
ਟੀਅਰ ਵਨ (ਜਨਰਲ) ਵੀਜ਼ੇ 'ਤੇ ਆਏ ਭਾਰਤੀ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਇਨਕਮ ਰਿਟਰਨ 'ਚ ਮਾਮੂਲੀ ਅਤੇ ਕਾਨੂੰਨੀ ਰੂਪ ਤੋਂ ਪ੍ਰਵਾਨਯੋਗ ਸੁਧਾਰ ਨੂੰ ਲੈ ਕੇ ਇੰਡੀਫਨਿਟ ਲੀਵ ਟੂ ਰਿਮੇਨ (ਆਈ. ਐੱਲ. ਆਰ.) ਤੋਂ ਵੰਚਿਤ ਕੀਤੇ ਜਾਣ ਨਾਲ ਜੁੜੀਆਂ ਖਬਰਾਂ ਤੋਂ ਬਾਅਦ ਹਾਊਸ ਆਫ ਕਾਮੰਸ ਦੇ ਗ੍ਰਹਿ ਮਾਮਲਿਆਂ ਦੀ ਕਮੇਟੀ ਨੇ ਬ੍ਰਿਟੇਨ ਦੇ ਇਮੀਗ੍ਰੇਸ਼ਨ ਮਾਮਲਿਆਂ ਦੀ ਮੰਤਰੀ ਕੈਰੋਲਿਨ ਨੋਕਸ ਤੋਂ ਮੰਗਲਵਾਰ ਨੂੰ ਪੁੱਛਗਿਛ ਕੀਤੀ ਸੀ।