ਬ੍ਰਿਟੇਨ ਦਾ ਵੈਲਿੰਗਟਨ ਕਾਲਜ ਪੁਣੇ ''ਚ ਖੋਲ੍ਹੇਗਾ ਪਹਿਲਾ ਸਕੂਲ

Sunday, Nov 07, 2021 - 08:07 PM (IST)

ਬ੍ਰਿਟੇਨ ਦਾ ਵੈਲਿੰਗਟਨ ਕਾਲਜ ਪੁਣੇ ''ਚ ਖੋਲ੍ਹੇਗਾ ਪਹਿਲਾ ਸਕੂਲ

ਨਵੀਂ ਦਿੱਲੀ-ਬ੍ਰਿਟੇਨ ਦਾ ਵੈਲਿੰਗਟਨ ਕਾਲਜ ਇੰਟਰਨੈਸ਼ਨਲ ਭਾਰਤ 'ਚ ਆਪਣਾ ਪਹਿਲਾਂ ਸਕੂਲ ਪੁਣੇ 'ਚ ਖੋਲ੍ਹੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਾਲਜ ਨੇ ਭਾਰਤ 'ਚ ਸਕੂਲ ਖੋਲ੍ਹਣ ਲਈ ਯੂਨੀਸਨ ਗਰੁੱਪ ਨਾਲ ਪਿਛਲੇ ਮਹੀਨੇ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਯੂਨੀਸਨ ਐਜੂਕੇਸ਼ਨ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਅਨੁਜ ਅਗਰਵਾਲ ਨੇ ਕਿਹਾ ਕਿ ਲੰਬੇ ਸਮੇਂ ਦੀ ਰਣਨੀਤੀ ਪੂਰੇ ਭਾਰਤ 'ਚ ਸਕੂਲ ਖੋਲ੍ਹਣ ਦੀ ਹੈ। ਪਹਿਲਾ ਸਕੂਲ ਪੁਣੇ 'ਚ 2023 'ਚ ਖੁਲ੍ਹੇਗਾ।

ਇਹ ਵੀ ਪੜ੍ਹੋ : ਯੇਰੂਸ਼ੇਲਮ 'ਚ ਅਮਰੀਕੀ ਮਿਸ਼ਨ ਨੂੰ ਲੈ ਕੇ ਫਲਸਤੀਨ ਤੇ ਇਜ਼ਰਾਈਲ ਆਹਮੋ-ਸਾਹਮਣੇ

ਦੂਜੇ ਸਕੂਲ ਦੇ ਬਾਰੇ 'ਚ ਵੀ ਜਲਦ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਈ ਸਕੂਲ ਖੋਲ੍ਹਣ ਦੀ ਯੋਜਨਾ ਹੈ ਪਰ ਇਸ ਦੀ ਗਤੀ ਉਸ ਹਿਸਾਬ ਨਾਲ ਹੀ ਰੱਖੀ ਜਾਵੇਗੀ ਜਿਸ 'ਚ ਗੁਣਵਤਾ ਅਤੇ ਉੱਤਮਤਾ ਨੂੰ ਯਕੀਨੀ ਕੀਤਾ ਜਾ ਸਕੇ। ਅਗਰਵਾਲ ਨੇ ਕਿਹਾ ਕਿ ਵੈਲਿੰਗਟਨ ਕਾਲਜ ਇੰਟਰਨੈਸ਼ਨ ਪੁਣੇ 'ਚ ਮੌਜੂਦਾ ਸਕੂਲਾਂ ਦਾ ਇਕ ਬਦਲ ਪ੍ਰਦਾਨ ਕਰੇਗਾ। ਵੈਲਿੰਗਟਨ ਦਾ ਧਿਆਨ ਸਰਵਪੱਖੀ ਉੱਤਮਤਾ ਪ੍ਰਦਾਨ ਕਰਨ 'ਤੇ ਹੋਵੇਗਾ। ਵੈਲਿੰਗਟਨ ਕਾਲਜ ਇੰਟਰਨੈਸ਼ਨਲ ਅੰਤਰਰਾਸ਼ਟਰੀ ਸਕੂਲਾਂ ਦਾ ਸਮੂਹ ਹੈ।

ਇਹ ਵੀ ਪੜ੍ਹੋ : ਪਾਕਿ ਦੇ PM ਨੇ ਕੱਟੜਪੰਥੀ ਸੰਗਠਨ TLP ਨੂੰ ਪਾਬਦੀਸ਼ੁਦਾ ਸੰਗਠਨਾਂ ਦੀ ਸੂਚੀ 'ਚੋਂ ਕੀਤਾ ਬਾਹਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News