ਜੰਮੂ : ਇਹ ਸ਼ਖਸ ਆਪਣੇ ਸੱਭਿਆਚਾਰ ਨੂੰ ਇੰਝ ਕਰ ਰਿਹੈ ਪ੍ਰਮੋਟ

05/09/2019 11:34:18 AM

ਜੰਮੂ— ਆਪਣੇ ਸੱਭਿਆਚਾਰ, ਵਿਰਾਸਤ ਨੂੰ ਸੰਭਾਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਫੋਟੋਗ੍ਰਾਫੀ, ਪੇਂਟਿੰਗ ਅਤੇ ਹੋਰ ਕਈ ਤਰ੍ਹਾਂ ਦੇ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਸਾਂਭ ਸਕਦੇ ਹਾਂ। ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਇਕ ਕਲਾਕਾਰ ਅਜਿਹਾ ਹੀ ਹੈ, ਜਿਸ ਨੇ ਆਪਣੇ ਸੱਭਿਆਚਾਰ ਨੂੰ ਸੰਭਾਲਣ ਦਾ ਬੀੜਾ ਚੁੱਕਿਆ ਹੈ। ਊਧਮਪੁਰ ਵਿਚ ਰਹਿੰਦੇ ਕਲਾਕਾਰ ਅਭਿਨਵ ਬਹਿਲ ਨੇ ਆਪਣੀਆਂ ਕਲਾਕ੍ਰਿਤੀਆਂ 'ਚ ਡੋਗਰਾ ਸੰਸਕ੍ਰਿਤੀ ਅਤੇ ਵਿਰਾਸਤ 'ਤੇ ਪ੍ਰਕਾਸ਼ ਪਾਇਆ ਹੈ।

PunjabKesari

ਅਭਿਨਵ ਲੋਕਾਂ ਨੂੰ ਸੱਭਿਆਚਾਰ ਬਾਰੇ ਜਾਗਰੂਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੀ ਸਮਕਾਲੀਨ ਕਲਾ ਦੇ ਜ਼ਰੀਏ ਜੰਮੂ-ਕਸ਼ਮੀਰ ਵਿਚ ਸੈਰ-ਸਪਾਟੇ ਨੂੰ ਵਧਾਵਾ ਦੇਣਾ ਚਾਹੁੰਦਾ ਹਾਂ, ਤਾਂ ਕਿ ਲੋਕ ਇੱਥੇ ਆਉਣ ਅਤੇ ਸੂਬੇ ਦੀ ਅਰਥਵਿਵਸਥਾ 'ਚ ਆਪਣਾ ਯੋਗਦਾਨ ਦੇਣ। 

 

PunjabKesari


ਅਭਿਨਵ ਦਾ ਕਹਿਣਾ ਹੈ ਕਿ ਜੋ ਮੈਂ ਪੇਂਟਿੰਗ ਬਣਾਉਂਦਾ ਹਾਂ, ਇਸ ਦਾ ਮਕਸਦ ਹੈ ਕਿ ਮੈਂ ਆਪਣਾ ਸਥਾਨਕ ਸੱਭਿਆਚਾਰ ਪ੍ਰਮੋਟ ਕਰ ਸਕਾਂ। ਇਸ 'ਚ ਸਥਾਨਕ ਵਿਰਾਸਤੀ ਇਮਾਰਤਾਂ ਸ਼ਾਮਲ ਹਨ। ਲੋਕਾਂ ਨੂੰ ਪਤਾ ਲੱਗ ਸਕੇ ਕਿ ਲੋਕਾਂ ਦੀ ਜੀਵਨ ਸ਼ੈਲੀ ਕਿਵੇਂ ਦੀ ਹੈ, ਪੇਂਡੂ ਲੋਕ ਕਿਵੇਂ ਜਿਊਂਦੇ ਹਨ। ਲੋਕ ਘੁੰਮ ਆਉਂਦੇ ਹਨ ਅਤੇ ਨਵੇਂ ਇਲਾਕਿਆਂ ਦੇ ਤਸਵੀਰਾਂ ਜਦੋਂ ਲੋਕ ਦੇਖਣਗੇ ਤਾਂ ਉਨ੍ਹਾਂ ਨੂੰ ਇੱਥੋਂ ਦੇ ਵਿਰਾਸਤ ਦਾ ਪਤਾ ਲੱਗ ਸਕੇਗਾ। ਉਸ ਦਾ ਕਹਿਣਾ ਹੈ ਕਿ ਮੈਂ ਡੋਗਰੀ ਭਾਸ਼ਾ ਨੂੰ ਵੀ ਪ੍ਰੋਮੋਟ ਕਰਨਾ ਚਾਹੁੰਦਾ ਹਾਂ, ਕਿਉਂਕਿ ਲੋਕ ਇਸ ਭਾਸ਼ਾ ਨੂੰ ਭੁੱਲਦੇ ਜਾ ਰਹੇ ਹਨ। ਖਾਸ ਕਰ ਕੇ ਬੱਚਿਆਂ ਨੂੰओਪਤਾ ਲੱਗ ਸਕੇ ਕਿ ਸਾਡੀ ਭਾਸ਼ਾ ਕਿੰਨੀ ਵਧੀਆ ਹੈ।


Tanu

Content Editor

Related News