'ਠਾਕਰੇ ਅਲਾ ਰੇ', ਸ਼ਿਵਸੈਨਾ, ਰਾਕਾਂਪਾ ਤੇ ਕਾਂਗਰਸ ਨੇ ਸਾਬਿਤ ਕੀਤਾ ਬਹੁਮਤ

11/30/2019 3:03:20 PM

ਮੁੰਬਈ (ਭਾਸ਼ਾ)—ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਸ਼ਨੀਵਾਰ ਯਾਨੀ ਕਿ ਅੱਜ ਮਹਾਰਾਸ਼ਟਰ 'ਚ ਬਹੁਮਤ ਸਾਬਤ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ 169 ਵਿਧਾਇਕਾਂ ਨੇ ਸਾਥ ਦਿੱਤਾ ਹੈ, ਜਦਕਿ 4 ਵਿਧਾਇਕਾਂ ਨੇ ਕਿਸੇ ਪੱਖ ਨਹੀਂ ਨਿੱਤਰੇ। ਇਸ ਦੌਰਾਨ ਭਾਜਪਾ ਦੇ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਅਤੇ ਬਾਹਰ ਆ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਲਤ ਤਰੀਕੇ ਨਾਲ ਹੋ ਰਿਹਾ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਗਠਜੋੜ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਨੇ ਮਿਲ ਕੇ ਬਣਾਇਆ ਹੈ।

ਜ਼ਿਕਰਯੋਗ ਹੈ ਕਿ 288 ਮੈਂਬਰੀ ਵਿਧਾਨ ਸਭਾ ’ਚ ਸੱਤਾਧਾਰੀ ਗਠਜੋੜ ਨੇ 162 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ। ਮੁੱਖ ਮੰਤਰੀ ਅਹੁਦਾ ਢਾਈ-ਢਾਈ ਸਾਲ ਰੱਖਣ ਦੇ ਮੁੱਦੇ ’ਤੇ ਸ਼ਿਵ ਸੈਨਾ ਨੇ ਆਪਣੀ ਸਹਿਯੋਗੀ ਭਾਜਪਾ ਨਾਲ ਰਿਸ਼ਤੇ ਤੋੜ ਲਏ ਸਨ ਅਤੇ ਇਸ ਤੋਂ ਬਾਅਦ ਊਧਵ ਨੇ ਰਾਕਾਂਪਾ ਅਤੇ ਕਾਂਗਰਸ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ। 21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ 105 ਸੀਟਾਂ ਜਿੱਤ ਕੇ ਸਭ ਤੋਂ ਵੱਡੇ ਦਲ ਦੇ ਤੌਰ ’ਤੇ ਉੱਭਰੀ ਸੀ। ਸ਼ਿਵ ਸੈਨਾ ਨੂੰ 56, ਰਾਕਾਂਪਾ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ। 


Tanu

Content Editor

Related News