ਕੰਗਣਾ ਵਿਵਾਦ ਦਰਮਿਆਨ ਬੋਲੇ ਊਧਵ ਠਾਕਰੇ- ਖ਼ਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝੋ
Sunday, Sep 13, 2020 - 02:20 PM (IST)

ਮੁੰਬਈ— ਕੰਗਣਾ ਰਨੌਤ ਵਿਵਾਦ ਦਰਮਿਆਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਰਾਜਨੀਤੀ ਦੀ ਗੱਲ ਨਹੀਂ ਕਰਾਂਗਾ। ਕੋਰੋਨਾ ਆਫ਼ਤ ਅਜੇ ਖਤਮ ਨਹੀਂ ਹੋਈ ਹੈ, ਸਗੋਂ ਵਧ ਰਹੀ ਹੈ। ਊਧਵ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਦੇ ਹਾਲਾਤ ਇੰਨੇ ਖਰਾਬ ਨਹੀਂ ਹਨ, ਜਿੰਨੇ ਦਿਖਾਏ ਜਾ ਰਹੇ ਹਨ। ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਦਾ ਜਵਾਬ ਮੈਂ ਦੇਵਾਂਗਾ। ਸਹੀ ਸਮੇਂ 'ਤੇ ਮੈਂ ਇਸ 'ਤੇ ਬੋਲਾਂਗਾ। ਮੈਂ ਮੁੱਖ ਮੰਤਰੀ ਅਹੁਦੇ ਦੀ ਮਰਿਆਦਾ ਦਾ ਸਨਮਾਨ ਕਰਦਾ ਰਹਾਂਗਾ। ਊਧਵ ਨੇ ਇਹ ਵੀ ਕਿਹਾ ਕਿ ਮੇਰੀ ਖ਼ਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝੋ। ਮਹਾਰਾਸ਼ਟਰ ਵਿਚ ਤਾਲਾਬੰਦੀ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਹੋਇਆ।
ਇਹ ਵੀ ਪੜ੍ਹੋ: 'ਕੰਗਣਾ 100 ਕਰੋੜ ਦੀ ਬੀਬੀ ਹਨ, ਇਸ ਲਈ ਉਨ੍ਹਾਂ ਲਈ ਸਾਰੇ ਬੋਲਣਗੇ'
ਕੋਰੋਨਾ ਦੀ ਗੰਭੀਰ ਸਥਿਤੀ ਦਾ ਜ਼ਿਕਰ ਕਰਦਿਆਂ ਊਧਵ ਠਾਕਰੇ ਨੇ ਕਿਹਾ ਕਿ 15 ਸਤੰਬਰ ਨੂੰ ਅਸੀਂ ਇਕ ਹੈਲਥ ਚੈਕਅੱਪ ਮਿਸ਼ਨ ਲਾਂਚ ਕਰਨ ਜਾ ਰਹੇ ਹਾਂ। ਮੈਡੀਕਲ ਟੀਮ ਘਰ-ਘਰ ਜਾ ਕੇ ਸਿਹਤ ਸੰਬੰਧੀ ਜਾਣਕਾਰੀ ਲਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਕੋਰੋਨਾ ਖ਼ਤਮ ਹੋ ਗਿਆ ਅਤੇ ਉਨ੍ਹਾਂ ਨੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦਕਿ ਮੈਂ ਮਹਾਰਾਸ਼ਟਰ ਨੂੰ ਬਦਨਾਮ ਕਰਨ ਲਈ ਚੱਲ ਰਹੀ ਰਾਜਨੀਤੀ 'ਤੇ ਕੁਝ ਨਹੀਂ ਕਹਿਣਾ ਚਾਹੁੰਦਾ। ਸਹੀ ਸਮੇਂ ਆਉਣ 'ਤੇ ਮੈਂ ਇਸ 'ਤੇ ਜ਼ਰੂਰ ਬੋਲਾਂਗਾ। ਅਜੇ ਮੇਰਾ ਧਿਆਨ ਸਿਰਫ ਕੋਰੋਨਾ 'ਤੇ ਹੈ। ਦੱਸ ਦੇਈਏ ਕਿ ਇਨ੍ਹਾਂ ਦਿਨੀਂ ਅਭਿਨੇਤਰੀ ਕੰਗਣਾ ਰਣੌਤ ਅਤੇ ਊਧਵ ਸਰਕਾਰ ਦਰਮਿਆਨ ਵਿਵਾਦ ਚੱਲ ਰਿਹਾ ਹੈ ਪਰ ਊਧਵ ਠਾਕਰੇ ਕੰਗਣਾ ਨੂੰ ਲੈ ਕੇ ਕੁਝ ਨਹੀਂ ਬੋਲੇ। ਊਧਵ ਠਾਕਰੇ ਨੇ ਕਿਹਾ ਕਿ ਅਤੀਤ ਵਿਚ ਕਈ ਤੂਫ਼ਾਨ ਆਏ ਹਨ, ਇਸ 'ਚ ਸਿਆਸੀ ਉਥਲ-ਪੁਥਲ ਵੀ ਸ਼ਾਮਲ ਹੈ ਪਰ ਮੈਂ ਸਿਆਸੀ ਤੂਫਾਨਾਂ ਨੂੰ ਸੰਭਾਲਣ ਦੇ ਸਮਰੱਥ ਹਾਂ।
ਇਹ ਵੀ ਪੜ੍ਹੋ: ਕੀ ਕੰਗਣਾ ਰਨੌਤ ਤੋਂ ਹਾਰ ਮੰਨ ਗਈ ਹੈ ਸ਼ਿਵ ਸੈਨਾ?
ਇਹ ਵੀ ਪੜ੍ਹੋ: ਕੰਗਨਾ ਰਣੌਤ ਖ਼ਿਲਾਫ਼ ਮੁੰਬਈ 'ਚ ਸ਼ਿਕਾਇਤ ਦਰਜ, ਮੁੱਖ ਮੰਤਰੀ ਉਧਵ ਠਾਕਰੇ ਦੀ ਮਾਨਹਾਨੀ ਦਾ ਦੋਸ਼