ਮਹਾਰਾਸ਼ਟਰ 'ਚ ਸ਼ਿਵਾਜੀ ਮਹਾਰਾਜ ਦੀ ਧਰਤੀ 'ਤੇ ਹੋਈ 'ਸਰਜੀਕਲ ਸਟਰਾਈਕ' : ਊਧਵ
Saturday, Nov 23, 2019 - 03:05 PM (IST)

ਮੁੰਬਈ (ਵਾਰਤਾ)— ਮਹਾਰਾਸ਼ਟਰ ਦੀ ਰਾਜਨੀਤੀ 'ਚ ਰਾਤ ਭਰ ਚਲੇ ਨਾਟਕੀ ਅਤੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਸਰਕਾਰ ਬਣਾਉਣ 'ਚ ਅਸਫਲ ਰਹੀ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਇਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਧਰਤੀ 'ਤੇ 'ਸਰਜੀਕਲ ਸਟਰਾਈਕ' ਹੋਈ ਹੈ। ਸੂਬੇ ਦੀ ਜਨਤਾ ਇਸ ਦਾ ਕਰਾਰ ਜਵਾਬ ਦੇਵੇਗੀ। ਠਾਕਰੇ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਸ਼ਰਦ ਪਵਾਰ ਨਾਲ ਸ਼ਨੀਵਾਰ ਨੂੰ ਸਾਂਝੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸੂਬੇ 'ਚ ਇਹ ਸਿਆਸੀ ਘਟਨਾਕ੍ਰਮ ਰਾਤ ਦੇ ਹਨ੍ਹੇਰੇ ਵਿਚ ਹੋਇਆ, ਜੋ ਹੈਰਾਨ ਕਰਨ ਵਾਲਾ ਹੈ।
ਊਧਵ ਠਾਕਰੇ ਨੇ ਕਿਹਾ ਸ਼ਿਵ ਸੈਨਾ ਹਨ੍ਹੇਰੇ ਵਿਚ ਨਹੀਂ ਸਗੋਂ ਜੋ ਵੀ ਕਰਦੀ ਹੈ, ਦਿਨ 'ਚ ਕਰਦੀ ਹੈ। ਉਨ੍ਹਾਂ ਨੇ ਭਾਜਪਾ ਪਾਰਟੀ ਦਾ ਨਾਮ ਲਏ ਬਿਨਾਂ ਕਿਹਾ, ''ਉਹ ਤੋੜਨ ਦਾ ਕੰਮ ਕਰਦੇ ਹਨ ਅਤੇ ਅਸੀਂ ਜੋੜਨ ਦਾ ਕੰਮ ਕਰਦੇ ਹਾਂ। ਹਰਿਆਣਾ ਅਤੇ ਕਈ ਹੋਰ ਸੂਬਿਆਂ ਵਿਚ ਕਿਸ ਤਰ੍ਹਾਂ ਨਾਲ ਲੋਕਤੰਤਰ ਦਾ ਖਿਲਵਾੜ ਹੋਇਆ ਹੈ, ਇਹ ਪੂਰੇ ਦੇਸ਼ ਨੇ ਦੇਖਿਆ ਹੈ।'' ਮਹਾਰਾਸ਼ਟਰ ਵਿਚ ਵੀ ਸੱਤਾ ਪਾਉਣ ਲਈ ਜੋ ਖੇਡ ਖੇਡੀ ਗਈ ਹੈ, ਉਸ ਨੂੰ ਵੀ ਪੂਰਾ ਦੇਸ਼ ਅਤੇ ਮਹਾਰਾਸ਼ਟਰ ਦੀ ਜਨਤਾ ਦੇਖ ਰਹੀ ਹੈ ਅਤੇ ਉਸ ਦਾ ਉਨ੍ਹਾਂ ਨੂੰ ਨਤੀਜਾ ਭੁਗਤਨਾ ਪਵੇਗਾ।