ਉਧਵ ਠਾਕਰੇ ਮਹਾਨ ਤੇ ਸੰਜੇ ਰਾਉਤ ਹਨੂੰਮਾਨ : ਸ਼ਤਰੁਘਨ ਸਿਨਹਾ

11/24/2019 8:12:14 PM

ਮੁੰਬਈ — ਮਹਾਰਾਸ਼ਟਰ ਦੇ ਸਿਆਸੀ ਦੰਗਲ 'ਚ ਹੁਣ ਸਾਬਕਾ ਬੀਜੇਪੀ ਨੇਤਾ ਸ਼ਤਰੁਘਨ ਸਿਨਹਾ ਦੀ ਐਂਟਰੀ ਹੋ ਗਈ ਹੈ। ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਤਰੁਘਨ ਸਿਨਹਾ ਨੇ ਸ਼ਿਵ ਸੇਨਾ ਮੁਖੀ ਉਧਵ ਠਾਕਰੇ, ਸੰਸਦ ਸੰਜੇ ਰਾਉਤ ਅਤੇ ਮਹਾਰਾਸ਼ਟਰ ਕਾਂਗਰਸ ਦੇ ਨੇਤਾਵਾਂ ਦੀ ਸ਼ਲਾਘਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਉਧਵ ਠਾਕਰੇ ਨੂੰ ਮਹਾਨ ਅਤੇ ਸੰਜੇ ਰਾਉਤ ਹਨੂੰਮਾਨ ਦੱਸਿਆ।
ਸ਼ਤਰੁਘਨ ਸਿਨਹਾ ਨੇ ਟਵੀਟ ਕੀਤਾ, 'ਮਹਾਨ ਉਧਵ ਠਾਕਰੇ ਆਪਣੇ ਹਨੂੰਮਾਨ ਸੰਜੇ ਰਾਉਤ ਅਤੇ ਸਾਡੇ ਦੋਸਤ ਕਾਂਗਰਸੀ ਨੇਤਾ ਨੇ ਅਸਲ 'ਚ ਮਹਾਰਾਸ਼ਟਰ 'ਚ ਸ਼ਲਾਘਾਯੋਗ ਕੰਮ ਕੀਤਾ ਹੈ। ਮੈਨੂੰ ਯਕੀਨ ਹੈ ਕਿ ਇਸ ਦਾ ਫੱਲ ਜਲਦ ਤੋਂ ਜਲਦ ਮਿਲੇਗਾ। ਜੈ ਮਹਾਰਾਸ਼ਟਕ! ਜੈ ਹਿੰਦ! ਸ਼ਤਰੁਘਨ ਸਿਨਹਾ ਨੇ ਇਕ ਹੋਰ ਟਵੀਟ 'ਚ ਕਿਹਾ, 'ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪਿਕਚਰ ਹਾਲੇ ਬਾਕੀ ਹੈ...ਇੰਤਜਾਰ ਕਰੋ ਅਤੇ ਦੇਖੋ, ਇਕ ਜਾਂ ਦੋ ਦਿਨ ਹੋਰ। ਅਸੀਂ ਸਾਰੇ ਜਾਣਦੇ ਹਾਂ ਕਿ ਸੱਤਿਆ ਮੇਵ ਜੈਤੇ ਦੇ ਆਧਾਰ 'ਤੇ ਜੇਤੂ ਕੌਣ ਹੈ।


Inder Prajapati

Content Editor

Related News