ਅਯੁੱਧਿਆ-ਊਧਵ ਠਾਕਰੇ ਨੇ ਮੋਦੀ ਸਰਕਾਰ ਤੇ ਵਿੰਨ੍ਹਿਆ ਨਿਸ਼ਾਨਾ
Sunday, Nov 25, 2018 - 11:54 AM (IST)

ਅਯੁੱਧਿਆ-ਸ਼ਿਵਸੇਨਾ ਦੇ ਮੁਖੀ ਊਧਵ ਠਾਕਰੇ ਨੇ ਅੱਜ ਪਰਿਵਾਰ ਦੇ ਨਾਲ ਅਯੁੱਧਿਆ 'ਚ ਰਾਮ ਮੰਦਰ ਤੇ ਸਥਾਨ 'ਤੇ ਜਾ ਕੇ ਦਰਸ਼ਨ ਕੀਤੇ। ਇਸ ਤੋਂ ਬਾਅਦ ਪ੍ਰੈੱਸ ਕਾਂਨਫਰੰਸ ਕਰਕੇ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਰਕਾਰ ਪਹਿਲਾਂ ਆਰਾਮ ਕਰਦੀ ਰਹਿੰਦੀ ਹੈ ਅਤੇ ਫਿਰ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਰਾਮ-ਰਾਮ ਹੁੰਦਾ ਹੈ। ਠਾਕਰੇ ਨੇ ਕਿਹਾ ਕਿ ਸਾਲ ਗੁਜ਼ਰ ਗਏ ਪਰ ਰਾਮ ਮੰਦਰ ਨਹੀਂ ਬਣਿਆ। ਊਧਵ ਠਾਕਰੇ ਨੇ ਕਿਹਾ ਕਿ ਰਾਮ ਮੰਦਰ ਤਾਂ ਕਿਸੇ ਵੀ ਹਾਲ 'ਚ ਬਣੇਗਾ। ਜੇਕਰ ਮੰਦਰ ਨਹੀਂ ਤਾਂ ਸਰਕਾਰ ਨਹੀਂ ਬਣੇਗੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਹਿੰਦੂ ਮਾਰ ਨਹੀਂ ਖਾਣਗੇ। ਠਾਕਰੇ ਨੇ ਕਿਹਾ ਹੈ ਕਿ ਅੱਜ ਅਜਿਹਾ ਲੱਗਦਾ ਹੈ ਕਿ ਮੈ ਸ਼੍ਰੀ ਰਾਮ ਦੇ ਦਰਸ਼ਨ ਨਹੀਂ ਬਲਕਿ ਜੇਲ 'ਚੋਂ ਆਇਆ ਹਾਂ।
ਅੱਜ ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਰਾਮ ਦੀ ਨਗਰੀ 'ਚ ਧਰਮ ਸਭਾ ਦਾ ਆਯੋਜਨ ਕੀਤਾ ਹੈ। ਧਰਮ ਸਭਾ 'ਚ ਸ਼ਾਮਿਲ ਹੋਣ ਦੇ ਲਈ ਸ਼ਨੀਵਾਰ ਤੋਂ ਹੀ ਸਾਧੂ ਸੰਤਾਂ ਅਤੇ ਰਾਮ ਭਗਤਾਂ ਨੇ ਆਉਣਾ ਸ਼ੁਰੂ ਕਰ ਦਿੱਤਾ। ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਗਏ ਹਨ।