ਰਾਮ ਮੰਦਰ ਨਿਰਮਾਣ ਦੇ ''ਭੂਮੀ ਪੂਜਨ'' ਨੂੰ ਲੈ ਕੇ ਊਧਵ ਠਾਕਰੇ ਦੀ ਨੇਕ ਸਲਾਹ

07/26/2020 3:03:37 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਲਈ ਨੇਕ ਸਲਾਹ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਮਾਰੋਹ ਵੀਡੀਓ ਕਾਨਫਰੰਸਸ ਜ਼ਰੀਏ ਕੀਤਾ ਜਾ ਸਕਦਾ ਹੈ। ਸ਼ਿਵ ਸੈਨਾ ਪ੍ਰਧਾਨ ਨੇ ਕਿਹਾ ਕਿ ਉਹ ਸਮਾਰੋਹ ਲਈ ਉੱਤਰ ਪ੍ਰਦੇਸ਼ 'ਚ ਅਯੁੱਧਿਆ ਜਾ ਸਕਦੇ ਹਨ ਪਰ ਪੁੱਛਿਆ ਕਿ ਕੀ ਲੱਖਾਂ ਰਾਮ ਭਗਤਾਂ ਨੂੰ ਉੱਥੇ ਜਾਣ ਤੋਂ ਰੋਕਿਆ ਜਾ ਸਕਦਾ ਹੈ? ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਲਈ 'ਭੂਮੀ ਪੂਜਨ' ਸਮਾਰੋਹ ਦੇ ਲਿਹਾਜ ਨਾਲ 5 ਅਗਸਤ ਨੂੰ ਅਯੁੱਧਿਆ ਆ ਸਕਦੇ ਹਨ। 

PunjabKesari

ਊਧਵ ਠਾਕਰੇ ਨੇ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਈ-ਭੂਮੀ ਪੂਜਨ ਕੀਤਾ ਜਾ ਸਕਦਾ ਹੈ। ਭੂਮੀ ਪੂਜਨ ਸਮਾਰੋਹ ਵੀਡੀਓ ਕਾਨਫਰੰਸ ਮਾਧਿਅਮ ਤੋਂ ਹੋ ਸਕਦਾ ਹੈ। ਇਹ ਖੁਸ਼ੀ ਦਾ ਪ੍ਰੋਗਰਾਮ ਹੈ ਅਤੇ ਲੱਖਾਂ ਲੋਕ ਸਮਾਰੋਹ 'ਚ ਸ਼ਾਮਲ ਹੋਣਾ ਚਾਹੁੰਦੇ ਹੋਣਗੇ। ਕੀ ਅਸੀਂ ਕੋਰੋਨਾ ਵਾਇਰਸ ਨੂੰ ਫੈਲਣ ਦੀ ਇਜਾਜ਼ਤ ਦੇ ਸਕਦੇ ਹਾਂ? ਉਨ੍ਹਾਂ ਨੇ ਕਿਹਾ ਕਿ ਰਾਮ ਮੰਦਰ ਦੇ ਮੁੱਦੇ ਦੀ ਪਿੱਠਭੂਮੀ 'ਚ ਸੰਘਰਸ਼ ਰਿਹਾ ਹੈ। ਇਹ ਆਮ ਮੰਦਰ ਨਹੀਂ ਹੈ। ਅੱਜ ਅਸੀਂ ਸਾਰੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜ ਰਹੇ ਹਾਂ ਅਤੇ ਧਾਰਮਿਕ ਸਮਾਗਮਾਂ 'ਤੇ ਪਾਬੰਦੀ ਹੈ। ਮੈਂ ਸਮਾਰੋਹ ਲਈ ਅਯੁੱਧਿਆ ਜਾ ਸਕਦਾ ਹਾਂ ਪਰ ਲੱਖਾਂ ਭਗਤਾਂ ਦਾ ਕੀ? ਕੀ ਤੁਸੀਂ ਉਨ੍ਹਾਂ ਨੂੰ ਰੋਕੋਗੇ? ਤੁਸੀਂ ਵੀਡੀਓ ਕਾਨਫਰੰਸ ਜ਼ਰੀਏ ਈ-ਭੂਮੀ ਪੂਜਨ ਕਰ ਸਕਦੇ ਹੋ। ਠਾਕਰੇ ਨੇ ਕਿਹਾ ਕਿ ਜਦੋਂ ਉਹ ਪਿਛਲੀ ਵਾਰ ਅਯੁੱਧਿਆ ਗਏ ਸਨ ਤਾਂ ਉਨ੍ਹਾਂ ਨੂੰ ਸਰਯੂ ਨਦੀ 'ਤੇ ਆਰਤੀ ਕਰਨ ਤੋਂ ਰੋਕਿਆ ਗਿਆ ਸੀ, ਕਿਉਂਕਿ ਉਸ ਸਮੇਂ ਕੋਵਿਡ-19 ਮਹਾਮਾਰੀ ਦਾ ਫੈਲਣਾ ਸ਼ੁਰੂ ਹੀ ਹੋਇਆ ਸੀ। ਰਾਮ ਮੰਦਰ ਆਸਥਾ ਦਾ ਮਾਮਲਾ ਹੈ।


Tanu

Content Editor

Related News