ਊਧਵ ਠਾਕਰੇ ਨੇ ਪੁੱਛਿਆ, ਨੋਟਬੰਦੀ ਨਾਲ ਕਿਹੜਾ ਉਦੇਸ਼ ਹੋਇਆ ਪੂਰਾ?

12/18/2016 4:52:41 PM

ਮੁੰਬਈ— ਸ਼ਿਵਸੈਨਾ ਪ੍ਰਮੁੱਖ ਊਧਵ ਠਾਕਰੇ ਨੇ ਕਿਹਾ ਕਿ ਕੇਂਦਰ ਦੇ ਨੋਟਬੰਦੀ ਦਾ ਮੂਲ ਉਦੇਸ਼ ''ਪੂਰਾ ਨਹੀਂ ਹੋਇਆ'' ਕਿਉਂਕੀ ਲੋਕ ਬੈਂਕ ਦੀਆਂ ਕਤਾਰਾਂ ''ਚ ਮਰ ਰਹੇ ਹਨ ਅਤੇ ਅੱਤਵਾਦੀਆਂ ਦਾ ਹਮਲਾ ਹੁਣ ਵੀ ਜਾਰੀ ਹੈ। ਉਨ੍ਹਾਂ ਨੇ ਇਥੇ ਇਕ ਸਮਾਰੋਹ ''ਚ ਕਿਹਾ, ''ਜਵਾਨਾਂ ਨੇ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ ਅਤੇ ਦੇਸ਼ ਦੀ ਸੇਵਾ ਕੀਤੀ'' ਪਰ ਸੇਵਾ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਧਨ ਨਹੀਂ ਮਿਲ ਰਿਹਾ ਅਤੇ ਇਹ ਕਾਫੀ ਮੰਦਭਾਗਾ ਹੈ ਕਿ ਹੁਣ ਉਹ ਖੁੱਦ ਦੀਆਂ ਗੋਲੀਆਂ ਨਾਲ ਮਰ ਰਹੇ ਹਨ।
ਨੋਟਬੰਦ ਦੇ ਉਦੇਸ਼ ''ਤੇ ਵੀ ਸਵਾਲ ਚੁੱਕੇ
ਉਨ੍ਹਾਂ ਨੇ ਕਿਹਾ, ਨੋਟਬੰਦੀ ਦਾ ਐਲਾਨ ਕਰਦੇ ਹੋਏ ਭਾਜਪਾ ਨੇ ਕਿਹਾ ਸੀ ਕਿ ਇਸ ਨਾਲ ਅੱਤਵਾਦੀ ਹਮਲੇ ਦੇ ਮੌਕੇ ਖਤਮ ਹੋ ਜਾਣਗੇ ਪਰ ਕੀ ਇਹ ਹੋਇਆ? ਸਾਡੇ ਜਵਾਨ ਪਹਿਲਾਂ ਦੀ ਤਰ੍ਹਾਂ ਸ਼ਹੀਦ ਹੋ ਰਹੇ ਹਨ। ਆਮ ਆਦਮੀ ਨੂੰ ਹੋਣ ਵਾਲੀਆਂ ਕੱਠਨਾਈਆਂ ਨੂੰ ਲੈ ਕੇ ਕੇਂਦਰ ਸਰਕਾਰ ''ਤੇ ਹਮਲਾ ਕਰਦੇ ਹੋਏ ਸ਼ਿਵਸੈਨਾ ਪ੍ਰਮੁੱਖ ਨੇ ਇਸ ਫੈਸਲੇ ਦੇ ਉਦੇਸ਼ ''ਤੇ ਵੀ ਸਵਾਲ ਚੁੱਕੇ।


Related News