ਊਧਵ ਠਾਕਰੇ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਨਾਲ ਜਾਣਗੇ ਅਯੁੱਧਿਆ

06/07/2019 6:23:36 PM

ਮੁੰਬਈ—ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਆਪਣੀ ਪਾਰਟੀ ਦੇ ਸਾਰੇ 18 ਨਵੇਂ ਚੁਣੇ ਗਏ ਲੋਕ ਸਭਾ ਦੇ ਮੈਂਬਰਾਂ ਨਾਲ 16 ਜੂਨ ਨੂੰ ਅਯੁੱਧਿਆ ਜਾਣਗੇ ਅਤੇ ਭਗਵਾਨ ਰਾਮ ਦੇ ਦਰਸ਼ਨ ਕਰਨਗੇ। ਠਾਕਰੇ ਕੁਝ ਮਹੀਨੇ ਪਹਿਲਾਂ ਵੀ ਅਯੁੱਧਿਆ ਗਏ ਸਨ। ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਅਤੇ ਬੁਲਾਰੇ ਸੰਜੇ ਰਾਉਤ ਨੇ ਸ਼ੁੱਕਰਵਾਰ ਟਵੀਟ ਕਰਕੇ ਕਿਹਾ ਕਿ ਊਧਵ ਠਾਕਰੇ ਸਾਥੀ ਸੰਸਦ ਮੈਂਬਰਾਂ ਨਾਲ 16 ਨੂੰ ਅਯੁੱਧਿਆ ਜਾਣਗੇ। ਉਥੇ ਉਹ ਰਾਮ ਲੱਲ੍ਹਾ ਦੇ ਦਰਸ਼ਨ ਕਰਨਗੇ। ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਸੰਸਦ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਠਾਕਰੇ ਨਵੇਂ ਸੰਸਦ ਮੈਂਬਰਾਂ ਨਾਲ ਅਯੁੱਧਿਆ ਜਾਣਗੇ।


Iqbalkaur

Content Editor

Related News