ਭਾਜਪਾ ਦੇ ‘ਏਕ ਹੈਂ ਤੋ ਸੇਫ ਹੈਂ’ ਨਾਅਰੇ ’ਤੇ ਊਧਵ ਨੇ ਕੱਸਿਆ ਵਿਅੰਗ

Friday, Dec 13, 2024 - 08:15 PM (IST)

ਭਾਜਪਾ ਦੇ ‘ਏਕ ਹੈਂ ਤੋ ਸੇਫ ਹੈਂ’ ਨਾਅਰੇ ’ਤੇ ਊਧਵ ਨੇ ਕੱਸਿਆ ਵਿਅੰਗ

ਮੁੰਬਈ, (ਭਾਸ਼ਾ)- ਸ਼ਿਵ ਸੈਨਾ (ਉਬਾਠਾ) ਦੇ ਮੁਖੀ ਊਧਵ ਠਾਕਰੇ ਨੇ ਸ਼ੁੱਕਰਵਾਰ ਨੂੰ ਹਿੰਦੂਤਵ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੰਸਦ ਨੂੰ ਦੱਸਣਾ ਚਾਹੀਦਾ ਹੈ ਕਿ ਬੰਗਲਾਦੇਸ਼ ਵਿਚ ਹਿੰਸਕ ਹਮਲਿਆਂ ਦਾ ਸਾਹਮਣਾ ਕਰ ਰਹੇ ਘੱਟਗਿਣਤੀ ਹਿੰਦੂਆਂ ਦੀ ਸੁਰੱਖਿਆ ਲਈ ਉਹ (ਸਰਕਾਰ) ਕੀ ਕਦਮ ਚੁੱਕ ਰਹੀ ਹੈ।

ਊਧਵ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਵਿਚ ਮੰਦਰ ਸੁਰੱਖਿਅਤ ਨਹੀਂ ਹਨ। ਸਾਬਕਾ ਮੁੱਖ ਮੰਤਰੀ ਨੇ ਦਾਦਰ ਸਟੇਸ਼ਨ ਦੇ ਬਾਹਰ ਹਨੂੰਮਾਨ ਮੰਦਰ ਨੂੰ ਢਾਹੁਣ ਲਈ ਰੇਲਵੇ ਵੱਲੋਂ ਜਾਰੀ ਨੋਟਿਸ ਦਾ ਜ਼ਿਕਰ ਕਰਦਿਆਂ ਕਿਹਾ ਕਿ 80 ਸਾਲ ਪੁਰਾਣੇ ਮੰਦਰ ਨੂੰ ਢਾਹੁਣ ਲਈ ‘ਫਤਵਾ’ ਜਾਰੀ ਕੀਤਾ ਗਿਆ ਹੈ। ਪਿਛਲੇ ਮਹੀਨੇ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਵੱਲੋਂ ਵੱਡੇ ਪੱਧਰ ’ਤੇ ਵਰਤੇ ਗਏ ਨਾਅਰੇ ‘ਏਕ ਹੈਂ ਤੋ ਸੇਫ ਹੈਂ’ ’ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰੀ ਪਾਰਟੀ ਦੇ ਸ਼ਾਸਨ ’ਚ ਮੰਦਰ ਵੀ ਸੁਰੱਖਿਅਤ ਨਹੀਂ ਹਨ।


author

Rakesh

Content Editor

Related News