ਮਮਤਾ ਸਰਕਾਰ ’ਚ ਮੰਤਰੀ ਰਹੇ ਉਦਯਨ ਗੁਹਾ ਗ੍ਰਿਫ਼ਤਾਰ
Thursday, Jun 18, 2026 - 12:03 AM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ’ਚ ਮੰਤਰੀ ਰਹੇ ਉਦਯਨ ਗੁਹਾ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਨਾਲ ਸਬੰਧਤ ਵਿੱਤੀ ਬੇਨਿਯਮੀਆਂ ’ਚ ਕਥਿਤ ਰੂਪ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਨੇ ਬੁੱਧਵਾਰ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਗੁਹਾ ਨੂੰ ਇੱਥੇ ਫੂਲਬਾਗਨ ਖੇਤਰ ਦੇ ਇਕ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕੂਚ ਬਿਹਾਰ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਬਕਾ ਮੰਤਰੀ ਵਿਰੁੱਧ ਵਿੱਤੀ ਬੇਨਿਯਮੀਆਂ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕੀਤੀ ਗਈ ਸੀ। ਉਨ੍ਹਾਂ ਵਿਰੁੱਧ ਹੋਰ ਵੀ ਮਾਮਲੇ ਹਨ। ਇਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਗੁਹਾ 2016 ਤੋਂ ਇਸ ਯੋਜਨਾ ਲਈ ਅਲਾਟ ਕੀਤੇ ਗਏ ਫੰਡਾਂ ਦੀ ਹੇਰਾਫੇਰੀ ਕਰ ਰਹੇ ਸਨ। ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ’ਚ ਧੋਖਾਦੇਹੀ, ਅਪਰਾਧਿਕ ਧੋਖਾ ਤੇ ਅਪਰਾਧਿਕ ਸਾਜ਼ਿਸ਼ ਸ਼ਾਮਲ ਹੈ। ਉਨ੍ਹਾਂ ’ਤੇ 2021 ਦੀਆਂ ਚੋਣਾਂ ਤੋਂ ਬਾਅਦ ਹੋਈ ਹਿੰਸਾ ਨਾਲ ਸਬੰਧਤ ਦੋਸ਼ ਵੀ ਹਨ।
