ਜਲੰਧਰ ''ਚ ਜਨਮ ਅਸ਼ਟਮੀ ਮੌਕੇ ਦੋ ਧਿਰਾਂ ਵਿਚਾਲੇ ਹੋਈ ਝੜਪ, 2 ਨੌਜਵਾਨ ਗ੍ਰਿਫ਼ਤਾਰ

Saturday, Sep 05, 2026 - 01:08 PM (IST)

ਜਲੰਧਰ ''ਚ ਜਨਮ ਅਸ਼ਟਮੀ ਮੌਕੇ ਦੋ ਧਿਰਾਂ ਵਿਚਾਲੇ ਹੋਈ ਝੜਪ, 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਸੋਨੂੰ)- ਜਲੰਧਰ ਵਿਚ ਮਾਤਾ ਰਾਣੀ ਚੌਕ ਨੇੜੇ ਲਕਸ਼ਮੀ ਨਾਰਾਇਣ ਮੰਦਰ 'ਚ ਬੀਤੀ ਦੇਰ ਰਾਤ ਜਨਮ ਅਸ਼ਟਮੀ ਮੌਕੇ ਚੱਲ ਰਹੇ ਪ੍ਰੋਗਰਾਮ ਵਿਚ ਦੋ ਧਿਰਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਮੌਕੇ 'ਤੇ ਭਾਰੀ ਹੰਗਾਮਾ ਹੋਇਆ। ਇਕ ਨੌਜਵਾਨ ਨੇ ਦੂਜੇ ਨੌਜਵਾਨ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਉਥੇ ਹੀ ਮੌਕੇ 'ਤੇ ਹਮਲਾਵਰ ਨੂੰ ਫੜ ਲਿਆ ਗਿਆ। ਲੋਕਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਮੌਜੂਦ ਪੁਲਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਗ੍ਰਿਫ਼ਤਾਰ ਨੌਜਵਾਨਾਂ 'ਚੋਂ ਇਕ ਨੇ ਦੂਜੇ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਉਸ ਨੇ ਦਾਅਵਾ ਕੀਤਾ ਕਿ 10 ਨੌਜਵਾਨਾਂ ਨੇ ਮਿਲ ਕੇ ਉਸ 'ਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ:ਪੰਜਾਬ: ਮੁੰਡੇ ਨੂੰ ਮਰਿਆ ਸਮਝ ਪਰਿਵਾਰ ਨੇ ਕਰ 'ਤਾ ਸਸਕਾਰ, ਭੋਗ ਮਗਰੋਂ ਨਿਕਲਿਆ ਜਿਊਂਦਾ

PunjabKesari
ਨੌਜਵਾਨ ਨੇ ਖ਼ੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਕੁਝ ਨੌਜਵਾਨ ਕਿਸੇ ਦੀ ਮਾਂ-ਧੀ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਜਦੋਂ ਉਸ ਨੇ ਦਖ਼ਲ ਦਿੱਤਾ ਤਾਂ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣੇ ਲੈ ਗਈ। ਪੁਲਸ ਨੇ ਇਨ੍ਹਾਂ ਨੌਜਵਾਨਾਂ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ। ਏ. ਸੀ. ਪੀ. ਆਤਿਸ਼ ਭਾਟੀਆ ਵੀ ਮੌਕੇ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਏ. ਸੀ. ਪੀ. ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਤੱਥਾਂ ਦੇ ਆਧਾਰ 'ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News