ਨਸ਼ਾ ਕਰਨ ਦੇ ਆਦੀ 3 ਨੌਜਵਾਨ ਗ੍ਰਿਫ਼ਤਾਰ, ਡੋਟ ਟੈਸਟ ''ਚ ਨਿਕਲੇ ਪਾਜ਼ੇਟਿਵ
Thursday, Sep 03, 2026 - 07:25 PM (IST)
ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਦਰ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਬਲਵੀਰ ਸਿੰਘ ਸਾਥੀ ਕਰਮਚਾਰੀਆਂ ਨਾਲ ਰਾਧਾ ਸੁਆਮੀ ਸਤਿਸੰਗ ਘਰ ਬਜਵਾੜਾ ਨੇੜੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਮਲਜੀਤ ਕੁਮਾਰ ਪੁੱਤਰ ਮਨਜੀਤ ਸਿੰਘ ਨਿਵਾਸੀ ਬਸੀ ਕਿੱਕਰਾਂ, ਥਾਣਾ ਸਦਰ ਅਤੇ ਸੋਨੂ ਪੁੱਤਰ ਮੰਗਲਨਾਥ ਨਿਵਾਸੀ ਕੋਟਲਾ ਗੌਂਸਪੁਰ, ਥਾਣਾ ਸਦਰ ਜੋਕਿ ਨਸ਼ਾ ਕਰਨ ਦੇ ਆਦੀ ਹਨ, ਇਸ ਸਮੇਂ ਨਸ਼ੇ ਦੀ ਹਾਲਤ ’ਚ ਅੱਡਾ ਬਜਵਾੜਾ ਭੱਠਾ ਵਿਖੇ ਮੌਜੂਦ ਹਨ।
ਦੱਸੇ ਗਏ ਸਥਾਨ ’ਤੇ ਪਹੁੰਚ ਕੇ ਵੇਖਿਆ ਤਾਂ 2 ਨੌਜਵਾਨ ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਸਨ। ਕਾਬੂ ਕਰਕੇ ਨਾਮ-ਪਤਾ ਪੁੱਛਣ 'ਤੇ ਪਹਿਲੇ ਨੇ ਆਪਣਾ ਨਾਮ ਕਮਲਜੀਤ ਕੁਮਾਰ ਅਤੇ ਦੂਜੇ ਨੇ ਆਪਣਾ ਨਾਮ ਸੋਨੂ ਦੱਸਿਆ। ਸਿਵਲ ਹਸਪਤਾਲ ਤੋਂ ਡੋਪ ਟੈਸਟ ਕਰਵਾਏ ਜਾਣ 'ਤੇ ਰਿਪੋਰਟ ਪਾਜ਼ੇਟਿਵ ਆਉਣ ’ਤੇ ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ
ਇਕ ਹੋਰ ਮਾਮਲੇ ’ਚ ਥਾਣਾ ਸਦਰ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਸਬ-ਇੰਸਪੈਕਟਰ ਸੇਵਾ ਦਾਸ ਸਾਥੀ ਕਰਮਚਾਰੀਆਂ ਨਾਲ ਖੜਕਾਂ ਵਿਖੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੋਹਨ ਲਾਲ ਪੁੱਤਰ ਰਾਮ ਲਾਲ ਨਿਵਾਸੀ ਚੱਕ ਸਾਧੂ , ਜੋ ਨਸ਼ਾ ਕਰਨ ਦਾ ਆਦੀ ਹੈ, ਇਸ ਸਮੇਂ ਨਸ਼ੇ ਦੀ ਹਾਲਤ ’ਚ ਅੱਡਾ ਚੱਕ ਸਾਧੂ ਵਿਖੇ ਮੌਜੂਦ ਹੈ। ਦੱਸੇ ਸਥਾਨ 'ਤੇ ਜਾ ਕੇ ਵੇਖਿਆ ਤਾਂ ਇਕ ਨੌਜਵਾਨ ਨਸ਼ੇ ਦੀ ਹਾਲਤ ’ਚ ਘੁੰਮਦਾ ਵਿਖਾਈ ਦਿੱਤਾ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਨਾਮ-ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਮ ਮੋਹਨ ਲਾਲ ਪੁੱਤਰ ਰਾਮ ਲਾਲ ਦੱਸਿਆ। ਸਿਵਲ ਹਸਪਤਾਲ ਤੋਂ ਡੋਪ ਟੈਸਟ ਕਰਵਾਏ ਜਾਣ ’ਤੇ ਰਿਪੋਰਟ ਪਾਜ਼ੇਟਿਵ ਆਉਣ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲੀ ਭਿਆਨਕ ਬੀਮਾਰੀ! ਮਰੀਜ਼ਾਂ ਦੇ ਅੰਕੜੇ ਵਧੇ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
