ਤਾਲਾਬੰਦੀ ''ਚ UCO Bank ਨੇ ਦਿੱਤੀ ਆਪਣੇ ਗਾਹਕਾਂ ਨੂੰ ਰਾਹਤ, ਵਿਆਜ ਦਰਾਂ ''ਚ ਕੀਤੀ ਕਟੌਤੀ
Thursday, May 28, 2020 - 11:04 AM (IST)
ਕੋਲਕਾਤਾ — ਸਰਕਾਰੀ ਬੈਂਕ ਯੂਕੋ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਹੋਤਫਾ ਦਿੱਤਾ ਹੈ। ਬੈਂਕ ਨੇ ਰੈਪੋ ਦਰ ਅਧਾਰਿਤ ਕਰਜ਼ ਦੀ ਵਿਆਜ ਦਰ 'ਚ 0.40 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਦੇ ਬਾਅਦ ਹੁਣ ਰੇਪੋ ਦਰ ਅਧਾਰਿਤ ਲੋਨ ਦਾ ਵਿਆਜ 6.90 ਫੀਸਦੀ ਹੋ ਗਿਆ ਹੈ। ਬੈਂਕ ਦੀ ਇਹ ਕਟੌਤੀ ਰਿਜ਼ਰਵ ਬੈਂਕ ਵਲੋਂ ਹੁਣੇ ਜਿਹੇ ਕਿਤੀ ਗਈ ਰੇਪੋ ਦਰ 'ਚ ਕਟੌਤੀ ਦਾ ਲਾਭ ਪਹੁੰਚਾਉਣ ਵਾਲਾ ਕਦਮ ਹੈ। ਬੈਂਕ ਨੇ ਕਿਹਾ ਕਿ ਇਸ ਕਟੌਤੀ ਦੇ ਨਤੀਜੇ ਵਜੋਂ ਬੈਂਕ ਦਾ ਪ੍ਰਚੂਨ ਅਤੇ ਐਮ.ਐਸ.ਐਮ.ਈ. ਕਰਜ਼ ਵੀ 0.40 ਫੀਸਦੀ ਸਸਤਾ ਹੋਵੇਗਾ।
ਬੈਂਕ ਨੇ 1 ਮਾਰਚ ਤੋਂ 6 ਲੱਖ ਕਰੋੜ ਰੁਪਏ ਦੇ ਕਰਜ਼ੇ ਵੰਡ ਦਿੱਤੇ ਹਨ
ਸਰਕਾਰ ਚਾਹੁੰਦੀ ਹੈ ਕਿ ਬੈਂਕਾਂ ਆਪਣੀਆਂ ਵਿਆਜ ਦਰਾਂ ਘਟਾਉਣ ਤਾਂ ਜੋ ਕਰਜ਼ੇ ਸਸਤੇ ਹੋਣ ਅਤੇ ਆਰਥਿਕਤਾ ਦੀਆਂ ਗਤੀਵਿਧੀਆਂ ਵਿਚ ਤੇਜ਼ੀ ਆਵੇ। ਕੋਰੋਨਾ ਵਾਇਰਸ ਕਾਰਨ ਪਿਛਲੇ ਕੁਝ ਮਹੀਨਿਆਂ ਵਿਚ ਆਰਥਿਕਤਾ ਬਹੁਤ ਸੁਸਤ ਹੋ ਗਈ ਹੈ। 1 ਮਾਰਚ ਤੋਂ ਹੁਣ ਤੱਕ ਬੈਂਕਾਂ ਨੇ 6 ਲੱਖ ਕਰੋੜ ਰੁਪਏ ਦੇ ਕਰਜ਼ਿਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਵਿਚੋਂ ਯੂਕੋ ਬੈਂਕ ਨੇ 15,000 ਕਰੋੜ ਰੁਪਏ ਦੇ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਵਿਚੋਂ 12,000 ਕਰੋੜ ਰੁਪਏ ਦਾ ਕਰਜ਼ਾ ਵੰਡ ਵੀ ਦਿੱਤਾ ਗਿਆ ਹੈ। ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨਾਲ 1.36 ਲੱਖ ਗਾਹਕਾਂ ਨੂੰ ਲਾਭ ਹੋਇਆ ਹੈ।
ਇਹ ਵੀ ਪੜ੍ਹੋ- 7 ਕਰੋੜ LPG ਗਾਹਕਾਂ ਲਈ ਚੰਗੀ ਖਬਰ, ਹੁਣ Whatsapp 'ਤੇ ਵੀ ਹੋ ਸਕੇਗੀ ਗੈਸ ਦੀ ਬੁਕਿੰਗ
ਰੈਪੋ ਰੇਟ ਵਿਚ 0.40% ਕਮੀ
ਦੱਸ ਦੇਈਏ ਕਿ ਆਰਬੀਆਈ ਨੇ ਪਿਛਲੇ ਹਫ਼ਤੇ ਪਾਲਿਸੀ ਰੇਪੋ ਰੇਟ ਵਿਚ 0.40 ਪ੍ਰਤੀਸ਼ਤ ਦੀ ਕਮੀ ਕੀਤੀ ਸੀ। ਇਸ ਕਟੌਤੀ ਦੇ ਨਾਲ ਹੁਣ ਰੈਪੋ ਰੇਟ 4 ਪ੍ਰਤੀਸ਼ਤ 'ਤੇ ਆ ਗਿਆ ਹੈ। ਆਰਬੀਆਈ ਨੇ ਰੀਵਰਸ ਰੈਪੋ ਰੇਟ 3.75 ਪ੍ਰਤੀਸ਼ਤ ਤੋਂ ਘਟਾ ਕੇ 3.35 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 27 ਮਾਰਚ ਨੂੰ ਆਰਬੀਆਈ ਨੇ ਰੇਪੋ ਰੇਟ ਵਿਚ 0.75 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ।
ਇਹ ਵੀ ਪੜ੍ਹੋ- ਨੋਕੀਆ ਦੇ ਤਾਮਿਲਨਾਡੂ ਪਲਾਂਟ 'ਚ ਲੱਗਾ ਤਾਲਾ, 42 ਕਾਮੇ ਮਿਲੇ ਕੋਰੋਨਾ ਪਾਜ਼ੇਟਿਵ