ਭਾਰਤੀਆਂ ਲਈ UAE ਦਾ ਵੀਜ਼ਾ ਹੁਣ ਮੋਬਾਇਲ ਐਪ 'ਤੇ
Tuesday, Jan 23, 2018 - 08:01 PM (IST)

ਜਲੰਧਰ— ਅੱਜ ਦੇ ਯੁੱਗ ਨੂੰ ਟੈਕਨਾਲੋਜੀ ਦਾ ਯੁੱਗ ਮੰਨਿਆ ਜਾਂਦਾ ਹੈ। ਅੱਜ ਕੱਲ ਅਸੀ ਹਰ ਇਕ ਕੰਮ ਆਪਣੇ ਸਮਾਰਟਫੋਨ ਰਾਹੀਂ ਬੜੀ ਆਸਾਨੀ ਨਾਲ ਘਰ ਬੈਠੇ ਹੀ ਕਰ ਸਕਦੇ ਹਾਂ। ਸਮਾਰਟਫੋਨ 'ਚ ਕਈ ਅਜਿਹੀਆਂ ਐਪਸ ਮੌਜੂਦ ਹਨ ਜਿਨ੍ਹਾਂ ਰਾਹੀਂ ਅਸੀਂ ਆਨਲਾਈਨ ਸ਼ਾਪਿੰਗ, ਟਿਕਟਾਂ ਬੁੱਕ ਅਤੇ ਹੋਰ ਵੀ ਬਹੁਤ ਕੁਝ ਆਸਾਨੀ ਨਾਲ ਕਰ ਸਕਦੇ ਹਾਂ। ਲੋਕਾਂ ਨੂੰ ਵੀਜ਼ੇ ਲਈ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਯੂਨਾਈਟੇਡ ਅਰਬ ਅਮੀਰਾਤ ਨੇ ਭਾਰਤ ਦੇ ਲੋਕਾਂ ਲਈ ਇਕ ਨਵੀਂ ਐਪ ਲਾਂਚ ਕੀਤੀ ਹੈ। ਇਸ ਐਪ ਦਾ ਮਕਸੱਦ ਵੀਜ਼ਾ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਅਤੇ ਯੂ.ਏ.ਈ. ਜਾਣ ਵਾਲੇ ਭਾਰਤੀਆਂ ਨੂੰ ਵੀਜ਼ੇ ਲਈ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਾਉਣਾ ਹੈ। ਇਹ ਐਪ ਫਿਲਹਾਲ ਅੰਗ੍ਰੇਜੀ ਅਤੇ ਹਿੰਦੀ 'ਚ ਐਂਡਰਾਇਡ ਯੂਜ਼ਰ ਲਈ ਉਪਲੱਬਧ ਹੈ। ਇਸ ਨੂੰ ਜਲਦ ਹੀ ਮਲਿਆਲਮ 'ਚ ਵੀ ਪੇਸ਼ ਕੀਤਾ ਜਾਵੇਗਾ, ਕਿਉਂਕਿ ਕੇਰਲ ਤੋਂ ਕਾਫੀ ਗਿਣਤੀ 'ਚ ਲੋਕ ਵੀਜ਼ੇ ਲਈ ਅਪਲਾਈ ਕਰਦੇ ਹਨ।
ਇਸ ਐਪ ਨੂੰ ਤੁਸੀਂ ਗੂਗਲ ਪਲੇਅ-ਸਟੋਰ ਅਤੇ ਐਪਲ ਸਟੋਰ ਤੋਂ uae mofaic ਤੋਂ ਸਰਚ ਕਰਕੇ ਅਪਲੋਡ ਕਰ ਸਕਦੇ ਹੋ। ਇਸ 'ਚ ਵੀਜ਼ੇ ਲਈ ਗਾਇਡਲਾਇੰਸ ਅਤੇ ਯਾਤਰਾ ਲਈ ਵੀ ਡਾਇਰੈਕਸ਼ਨ ਦਿੱਤੀ ਗਈ ਹੈ। ਇਸ 'ਚ ਮੈਡੀਕਲ ਚੈੱਕਅਪ ਦੀ ਪ੍ਰਕਿਰਿਆ ਦੇ ਬਾਰੇ 'ਚ ਵੀ ਦੱਸਿਆ ਜਾਵੇਗਾ। ਦੱਸਣਯੋਗ ਹੈ ਕਿ ਭਾਰਤ 'ਚ ਯੂ.ਏ.ਈ. ਦੇ ਤਿੰਨ ਵੀਜ਼ੇ ਸੈਂਟਰਸ ਨਵੀਂ ਦਿੱਲੀ, ਮੁੰਬਈ ਅਤੇ ਤਿਰੂਵਨੰਨਤਪੁਰਮ 'ਚ ਹੈ। ਇੰਨਾਂ 'ਚੋਂ ਕੇਵਲ ਦਿੱਲੀ ਸੈਂਟਰ ਤੋਂ ਪਿਛਲੇ ਸਾਲ ਕਰੀਬ 50 ਹਜ਼ਾਰ ਵੀਜ਼ੇ ਜਾਰੀ ਕੀਤੇ ਗਏ ਸਨ ,ਉੱਥੇ ਪਿਛਲੇ ਸਾਲ ਯੂ.ਏ.ਆਈ. ਜਾਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 16 ਲੱਖ ਸੀ।
ਯੂ.ਏ.ਈ. ਦੇ Ambassador ਅਹਿਮਦ ਏ.ਆਈ. ਬੰਨਾ ਨੇ ਕਿਹਾ ਕਿ ਇਸ ਐਪ ਦੇ ਜ਼ਰੀਏ ਕਈ ਸਾਰੀਆਂ ਪ੍ਰਕਿਰਿਆਂ ਫੋਨ ਤੋਂ ਹੀ ਪੂਰੀਆਂ ਕੀਤੀਆਂ ਜਾ ਸਕਣਗੀਆਂ ਜੋ ਪਹਿਲੇ ਯੂ.ਏ.ਈ. 'ਚ ਹੁੰਦੀਆਂ ਸਨ। ਇਹ ਐਪ ਵੀਜ਼ੇ ਲਈ ਐਪਲੀਕੇਸ਼ਨ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਵੇਗਾ।