ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਕਰਨਗੇ 20 ਅਰਬ ਡਾਲਰ ਦੀ ਸਾਂਝੇਦਾਰੀ
Sunday, Jul 29, 2018 - 03:45 AM (IST)
ਨਵੀਂ ਦਿੱਲੀ— ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਅਗਲੇ ਦਹਾਕੇ 'ਚ ਲਗਭਗ 20 ਅਰਬ ਡਾਲਰ ਦੀ ਇਕ ਸਾਂਝੇਦਾਰੀ ਦੇ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ ਅਨੁਸਾਰ ਇਸ ਨਾਲ ਸਬੰਧਤ ਸਹਿਮਤੀ ਪੱਤਰ 'ਤੇ ਇਨਵੈਸਟ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਦੀਪਕ ਬਾਗਲਾ ਅਤੇ ਸੰਯੁਕਤ ਅਰਬ ਅਮੀਰਤਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੰਤਰੀ ਉਮਰ ਬਿਨ ਸੁਲਤਾਨ ਅਲ ਓਬਾਮਾ ਨੇ ਸ਼ੁੱਕਰਵਾਰ ਦੇਰ ਸ਼ਾਮ ਦਸਤਖਤ ਕੀਤੇ। ਇਸ ਦੇ ਤਹਿਤ ਦੋਵੇਂ ਦੇਸ਼ ਅਗਲੇ ਦਹਾਕੇ 'ਚ ਆਰਟੀਫੀਸ਼ੀਅਲ ਟੈਕਨਾਲੋਜੀ ਦੇ ਖੇਤਰ 'ਚ ਸਹਿਯੋਗ ਕਰਨਗੇ।
