UAE ਦੌਰੇ ਦੌਰਾਨ ਇਸ ਭਾਰਤੀ ਸ਼ੈਫ ਨੇ ਬਣਾਇਆ ਸੀ ਪੀ. ਐਮ ਮੋਦੀ ਦਾ ਖਾਣਾ

02/12/2018 6:04:48 PM

ਓਮਾਨ(ਬਿਊਰੋ)— ਪ੍ਰਸਿੱਧ ਸ਼ੈਫ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਤਰ੍ਹਾਂ ਦੇ ਪਕਵਾਨ ਚੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਬਸ਼ਰਤੇ ਉਸ ਵਿਚ ਮਾਸ ਜਾਂ ਅੰਡਾ ਨਾ ਹੋਵੇ। ਉਨ੍ਹਾਂ ਕਿਹਾ ਕਿ ਮੋਦੀ ਨੂੰ ਕੋਈ ਐਲਰਜੀ ਨਹੀਂ ਹੈ, ਇਸ ਲਈ ਉਨ੍ਹਾਂ ਦਾ ਭੋਜਨ ਤਿਆਰ ਕਰਨਾ ਆਸਾਨ ਹੁੰਦਾ ਹੈ। ਉਨ੍ਹਾਂ ਦੀ ਥਾਲੀ ਵਿਚ ਡੋਸਾ, ਚੁਕੰਦਰ ਨਾਲ ਬਣਿਆ ਕਬਾਬ ਅਤੇ ਆਸਾਨੀ ਨਾਲ ਤਿਆਰ ਹੋਣ ਵਾਲਾ ਭਾਰਤੀ ਭੋਜਨ ਦਾਲ-ਚਾਵਲ ਅਕਸਰ ਹੁੰਦਾ ਹੈ। ਦੱਸਣਯੋਗ ਹੈ ਕਿ ਯੂ. ਏ. ਈ ਯਾਤਰਾ ਦੌਰਾਨ ਸੰਜੀਵ ਕਪੂਰ ਨੇ ਪੀ. ਐਮ ਮੋਦੀ ਲਈ ਖਾਣਾ ਬਣਾਇਆ ਸੀ।


'ਖਾਣਾ ਖਜਾਨਾ' ਫੇਮ ਸੰਜੀਵ ਕਪੂਰ ਨੇ ਇਸ ਦੌਰਾਨ ਆਸਾਨੀ ਨਾਲ ਤਿਆਰ ਹੋਣ ਵਾਲੇ ਪਰੌਂਠੇ ਦਾ ਵੀ ਜ਼ਿਕਰ ਕੀਤਾ, ਜਿਸ ਦੀ ਰੈਸੇਪੀ ਉਨ੍ਹਾਂ ਨੂੰ ਪੀ. ਐਮ ਮੋਦੀ ਨੇ ਦਿੱਤੀ ਸੀ। ਸੰਜੀਵ ਕਪੂਰ ਨੇ ਕਿਹਾ, 'ਪ੍ਰਧਾਨ ਮੰਤਰੀ ਨੇ ਦੌਰੇ ਵਿਚ ਉਨ੍ਹਾਂ ਨੂੰ ਭੋਜਨ ਦੇ ਬਾਰੇ ਵਿਚ ਇਕ ਜਾਂ ਦੋ ਚੀਜਾਂ ਸਿਖਾਈਆਂ ਹਨ। ਅਸੀਂ ਪਰੌਂਠਿਆਂ ਦੇ ਬਾਰੇ ਵਿਚ ਗੱਲ ਕਰ ਰਹੇ ਸੀ। ਉਨ੍ਹਾਂ ਨੇ ਮੈਨੂੰ ਇਸ ਪਰੌਂਠੇ ਬਾਰੇ ਵਿਚ ਦੱਸਿਆ, ਜੋ ਕਿ ਆਸਾਨੀ ਨਾਲ ਤਿਆਰ ਹੁੰਦਾ ਹੈ। ਇਹ ਸੁਣਨ ਵਿਚ ਰੋਚਕ ਲੱਗਾ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਸ ਨੂੰ ਆਪਣੀ ਰਸੋਈ ਵਿਚ ਬਣਾਵਾਂਗਾ।' ਅੱਗੇ ਉਨ੍ਹਾਂ ਕਿਹਾ ਕਿ 'ਮੋਦੀ ਸਾਧਾਰਨ ਸ਼ਾਕਾਹਾਰੀ ਭੋਜਨ ਪਸੰਦ ਕਰਦੇ ਹਨ।'


Related News