ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਝੀਲ 'ਚ ਨਹਾਉਣ ਗਏ 2 ਭਾਰਤੀ ਨੌਜਵਾਨਾਂ ਦੀ ਮੌਤ

06/28/2024 3:17:43 PM

ਕੈਲੀਫੋਰਨੀਆ/ਕਰਨਾਲ- ਹਰਿਆਣਾ ਦੇ 2 ਨੌਜਵਾਨਾਂ ਦੀ ਅਮਰੀਕਾ 'ਚ ਝੀਲ 'ਚ ਡੁੱਬਣ ਨਾਲ ਮੌਤ ਹੋ ਗਈ। ਦੋਵੇਂ ਹੀ ਦੋਸਤ ਕੈਲੀਫੋਰਨੀਆ ਦੀ ਝੀਲ 'ਚ ਨਹਾ ਰਹੇ ਸਨ ਅਤੇ ਅਚਾਨਕ ਡੁੱਬ ਗਏ। ਉੱਥੇ ਹੀ ਉਨ੍ਹਾਂ ਦਾ ਇਕ ਸਾਥੀ ਵਾਲ-ਵਾਲ ਬਚ ਗਿਆ। ਮਰਨ ਵਾਲੇ ਨੌਜਵਾਨਾਂ 'ਚੋਂ ਇਕ ਗੋਵਿੰਦਗੜ੍ਹ ਪਿੰਡ ਦਾ ਅਤੇ ਦੂਜਾ ਚੁਰਨੀ ਜਾਗੀਰ ਦਾ ਰਹਿਣ ਵਾਲਾ ਸੀ। ਦੋਵੇਂ ਘਰ ਦੇ ਇਕਲੌਤੇ ਚਿਰਾਗ ਸਨ। ਦੋਹਾਂ ਦੀ ਮੌਤ ਤੋਂ ਬਾਅਦ ਘਰਾਂ 'ਚ ਮਾਤਮ ਪਸਰਿਆ ਹੋਇਆ ਹੈ। ਉੱਥੇ ਹੀ ਪੀੜਤ ਪਰਿਵਾਰਾਂ ਦੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਬੇਟਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂ ਜਾਵੇ। 
17 ਸਾਲ ਦੇ ਏਕਮਪ੍ਰੀਤ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਬਹੁਤ ਉਮੀਦਾਂ ਅਤੇ ਸੁਫ਼ਨਿਆਂ ਨਾਲ ਯੂ.ਐੱਸ.ਏ. ਭੇਜਿਆ ਸੀ ਤਾਂ ਕਿ ਉਹ ਆਪਣੀ ਜ਼ਿੰਦਗੀ ਬਿਹਤਰ ਕਰ ਸਕੇ। ਨਾਲ ਹੀ ਨਾਲ ਪਰਿਵਾਰ ਵਾਲਿਆਂ ਵੀ ਉੱਥੋਂ ਕੁਝ ਭੇਜਦਾ ਰਹੇ। ਏਮਕਪ੍ਰੀਤ 15 ਮਹੀਨੇ ਪਹਿਲੇ ਯੂ.ਐੱਸ.ਏ. ਗਿਆ ਸੀ। ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਲੱਖਾਂ ਰੁਪਏ ਲਗਾ ਕੇ ਏਕਮ ਨੂੰ ਅਮਰੀਕਾ ਭੇਜਿਆ ਸੀ। ਏਕਮ ਦਾ ਵਰਕ ਪਰਮਿਟ ਜਲਦ ਆਉਣ ਵਾਲਾ ਸੀ। ਉਹ ਫਿਰ ਕੰਮ ਕਰਨ ਲਈ ਉੱਥੇ ਲੀਗਲ ਹੋ ਜਾਂਦਾ।

ਉਸ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇੰਨੀਂ ਦਿਨੀਂ ਉੱਥੇ ਗਰਮੀ ਬਹੁਤ ਜ਼ਿਆਦਾ ਹੈ। ਅਜਿਹੇ 'ਚ ਉਹ ਆਪਣੇ 2 ਦੋਸਤਾਂ ਨਾਲ ਝੀਲ 'ਚ ਨਹਾਉਣ ਲਈ ਗਿਆ ਸੀ। ਉਸ ਦਾ ਇਕ ਦੋਸਤ ਮੇਹਤਾਬ ਕਰਨਾਲ ਦੇ ਜਲਮਾਨਾ ਪਿੰਡ ਦਾ ਰਹਿਣ ਵਾਲਾ ਸੀ। ਦੋਵੇਂ ਦੋਸਤ ਏਕਮ ਅਤੇ ਮੇਹਤਾਬ ਝੀਲ 'ਚ ਨਹਾ ਰਹੇ ਸਨ ਅਤੇ ਇਕ ਦੋਸਤ ਬਾਹਰ ਸੀ। ਉਦੋਂ ਝੀਲ 'ਚ ਨਹਾਉਂਦੇ ਸਮੇਂ ਦੋਵੇਂ ਡੁੱਬਣ ਲੱਗੇ। ਮੇਹਤਾਬ ਨੂੰ ਬਾਹਰ ਕੱਢ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਏਕਮ ਦਾ ਕੁਝ ਪਤਾ ਨਹੀਂ ਲੱਗਾ। ਕੁਝ ਸਮੇਂ ਬਾਅਦ ਏਕਮਪ੍ਰੀਤ ਦੀ ਲਾਸ਼ ਬਰਾਮਦ ਕੀਤੀ ਗਈ। ਜਾਣਕਾਰੀ ਅਨੁਸਾਰ ਏਕਮ ਅਮਰੀਕਾ 'ਚ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ। ਅਜਿਹੇ ਹੀ ਇਹ ਸੂਚਨਾ ਕਰਨਾਲ ਦੇ ਚੂਰਨੀ ਜਾਗੀਰ ਪਿੰਡ 'ਚ ਪਹੁੰਚੀ ਤਾਂ ਪਰਿਵਾਰ 'ਚ ਮਾਤਮ ਪਸਰ ਗਿਆ। ਪਰਿਵਾਰ ਵਾਲਿਆਂ ਦੀ ਬੁੱਧਵਾਰ ਨੂੰ ਉਸ ਨਾਲ ਗੱਲ ਹੋਈ ਸੀ। ਪਰਿਵਾਰ ਵਾਲਿਆਂ ਦੀ ਸਰਕਾਰ ਤੋਂ ਇਹੀ ਅਪੀਲ ਹੈ ਕਿ ਉਹ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਮਦਦ ਕਰਨ ਤਾਂ ਕਿ ਉਹ ਅੰਤਿਮ ਸੰਸਕਾਰ ਕਰ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News