ਰਾਏਪੁਰ ''ਚ ਵਾਪਰਿਆ ਸੜਕ ਹਾਦਸਾ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
Wednesday, Dec 11, 2024 - 02:58 PM (IST)
ਰਾਏਪੁਰ (ਵਾਰਤਾ) : ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੇ ਧਾਰਸੀਵਾ ਥਾਣਾ ਖੇਤਰ ਦੇ ਰਾਏਪੁਰ-ਬਿਲਾਸਪੁਰ ਹਾਈਵੇਅ ਦੇ ਸੰਕਰਾ ਤੋਂ ਸਿਮਗਾ ਸਿਕਸ ਲਾਈਨ ਤੱਕ ਬੁੱਧਵਾਰ ਨੂੰ ਇੱਕ ਬਾਈਕ ਖੜ੍ਹੇ ਟਰੱਕ ਦੇ ਪਿੱਛੇ ਜਾ ਟਕਰਾਈ, ਜਿਸ ਕਾਰਨ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਣ ਦੀ ਤਿਆਰੀ ਕਰ ਰਹੀ ਸੀ। ਇਹ ਟਰੱਕ ਮੰਗਲਵਾਰ ਤੋਂ ਖੜ੍ਹਾ ਸੀ, ਜਿਸ 'ਚ ਬਾਈਕ ਸਵਾਰ ਤੇਜ਼ ਰਫਤਾਰ ਨਾਲ ਟਕਰਾ ਗਏ। ਇਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ