60 ਸਾਲਾ ਔਰਤ ਨਾਲ 2 ਨੌਜਵਾਨਾਂ ਨੇ ਕੀਤਾ ਜਬਰ ਜ਼ਿਨਾਹ, ਗ੍ਰਿਫ਼ਤਾਰ

Saturday, Mar 04, 2023 - 01:20 PM (IST)

60 ਸਾਲਾ ਔਰਤ ਨਾਲ 2 ਨੌਜਵਾਨਾਂ ਨੇ ਕੀਤਾ ਜਬਰ ਜ਼ਿਨਾਹ, ਗ੍ਰਿਫ਼ਤਾਰ

ਵਿਜੇਪੁਰਾ (ਵਾਰਤਾ)- ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ 'ਚ ਇਕ 60 ਸਾਲਾ ਔਰਤ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਸ਼ਨੀਵਾਰ ਨੂੰ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਸਾਡਾ ਸ਼ੇਖ ਅਤੇ ਰਵੀ ਵਜੋਂ ਹੋਈ ਹੈ, ਜੋ ਇਕ ਕਬਾੜ ਦੀ ਦੁਕਾਨ 'ਚ ਮਜ਼ਦੂਰੀ ਕਰਦੇ ਹਨ। ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਪੀੜਤ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤਾ ਜੋਰਾਪੁਰ ਪੇਟ ਦੇ ਇਕ ਮੰਦਰ 'ਚ ਭਗਤਾਂ ਵਲੋਂ ਦਿੱਤੀ ਗਈ ਭੀਖ ਨਾਲ ਆਪਣਾ ਜੀਵਨ ਬਿਤਾ ਰਹੀ ਸੀ। 

ਪੁਲਸ ਅਨੁਸਾਰ 2 ਮਾਰਚ ਨੂੰ ਜਦੋਂ ਪੀੜਤਾ ਨੇ ਘਰ ਛੱਡਣ ਲਈ ਦੋਸ਼ੀਆਂ ਤੋਂ ਮਦਦ ਮੰਗੀ ਤਾਂ ਉਹ ਇਸ ਲਈ ਤਿਆਰ ਹੋ ਗਏ। ਦੋਸ਼ੀ ਉਸ ਨੂੰ ਇਕ ਸੁੰਨਸਾਨ ਜਗ੍ਹਾ ਲੈ ਗਏ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਦੋਸ਼ੀ ਬਜ਼ੁਰਗ ਪੀੜਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਮੌਕੇ 'ਤੇ ਹੀ ਛੱਡ ਗਏ। ਪੀੜਤਾ ਹੋਸ਼ 'ਚ ਆਉਣ ਤੋਂ ਬਾਅਦ ਜਾਮਖੰਡੀ ਰੋਡ 'ਤੇ ਆ ਗਈ ਸੀ। ਔਰਤ ਦੀ ਆਪਬੀਤੀ ਦੇਖ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੋਸ਼ੀਆਂ ਦਾ ਵੇਰਵਾ ਇਕੱਠਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਟਰੈਕ ਕਰਨ ਅਤੇ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ। ਅੱਗੇ ਦੀ ਜਾਂਚ ਜਾਰੀ ਹੈ।


author

DIsha

Content Editor

Related News