ਕੋਵਿਡ-19 : ਢਾਈ ਸਾਲਾ ਬੱਚੀ ਨੇ ਗੋਲਕ ਦੇ ਪੈਸੇ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਦਿੱਤੇ

03/29/2020 8:57:06 PM

ਪੁਡੂਚੇਰੀ– ਕੋਵਿਡ-19 ਦੇ ਕਹਿਰ ਨੂੰ ਦੇਖਦੇ ਹੋਏ ਕਈ ਲੋਕ ਪੂਰੇ ਦੇਸ਼ ਨੂੰ ਇਸ ਮਹਾਮਾਰੀ ਤੋਂ ਨਿਜਾਤ ਦਿਵਾਉਣ ਲਈ ਆਪਣੇ ਵੱਲੋਂ ਹਰ ਸੰਭਵ ਮਦਦ ਕਰਨ ਲਈ ਅੱਗੇ ਆ ਰਹੇ ਹਨ। ਗੁਆਂਢੀ ਸੂਬੇ ਤਾਮਿਲਨਾਡੂ ਦੇ ਵਿਲੂਪੁਰਮ ’ਚ ਢਾਈ ਸਾਲਾ ਬੱਚੀ ਸਮ੍ਰਿਤੀ ਆਪਣੇ ਪਿਤਾ ਐੱਸ. ਜੇ. ਰਘੂਨਾਥਨ ਅਤੇ ਮਾਤਾ ਸ਼ਾਲਿਨੀ ਨਾਲ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਹਾਲ ਹੀ ’ਚ ਦਿੱਤੇ ਭਾਸ਼ਣ ਨੂੰ ਸੁਣ ਰਹੀ ਸੀ। ਉਸ ਦਾ ਪਿਤਾ ਇਕ ਆਡੀਟਰ ਹੈ ਜਦਕਿ ਮਾਂ ਹਾਊਸ ਵਾਈਫ ਹੈ। ਬੱਚੀ ਵਾਇਰਸ ਦੇ ਫੈਲਾਅ ਕਾਰਣ ਪੈਦਾ ਹੋਈ ਮੌਜੂਦਾ ਸਥਿਤੀ ਤੋਂ ਇੰਨੀ ਪ੍ਰੇਸ਼ਾਨ ਹੋਈ ਕਿ ਉਸ ਨੇ ਆਪਣੀ ਬੱਚਤ ਪ੍ਰਧਾਨ ਮੰਤਰੀ ਰਾਹਤ ਫੰਡ ’ਚ ਦਾਨ ਦੇਣ ਦਾ ਤੁਰੰਤ ਐਲਾਨ ਕੀਤਾ। ਲੜਕੀ ਦੀ ਗੱਲ ਸੁਣ ਕੇ ਹੈਰਾਨ ਹੋਏ ਉਸ ਦੇ ਪਿਤਾ ਨੇ ਉਸ ਨੂੰ ਪੁੱਛਿਆ ਕਿ ਉਹ ਯੋਗਦਾਨ ਕਿਵੇਂ ਕਰੇਗੀ। ਇਕ ਪਲੇ-ਵੇਅ ਸਕੂਲ ’ਚ ਪੜ੍ਹਨ ਵਾਲੀ ਸਮ੍ਰਿਤੀ ਤੁਰੰਤ ਬਿਨਾਂ ਕਿਸੇ ਹਿਚਕਚਹਾਟ ਦੇ ਬੋਲੀ ਉਸ ਨੇ ਪੈਸੇ ਬਚਾ ਕੇ ਆਪਣੀ ਛੋਟੀ ਜਿਹੀ ਗੋਲਕ ’ਚ ਰੱਖੇ ਹਨ, ਜੋ ਉਹ ਦਾਨ ਕਰੇਗੀ। ਉਸ ਦੇ ਪਿਤਾ ਨੇ ਗੋਲਕ ਤੋੜਣ ਦੀ ਉਸ ਕੋਲੋਂ ਮਨਜ਼ੂਰੀ ਲਈ, ਜਦੋਂ ਗੋਲਕ ਤੋੜੀ ਗਈ ਤਾਂ ਉਸ ਵਿਚੋਂ 4400 ਰੁਪਏ ਨਿਕਲੇ। ਫਿਰ ਉਸ ਨੇ ਪ੍ਰਧਾਨ ਮੰਤਰੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਈ. ਪਲਾਨੀਸਵਾਮੀ ਦੇ ਰਾਹਤ ਫੰਡ ’ਚ ਯੋਗਦਾਨ ਦਿੱਤਾ।


Gurdeep Singh

Content Editor

Related News