ਛੱਤੀਸਗੜ੍ਹ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ''ਚ 2 ਮਹਿਲਾ ਨਕਸਲੀਆਂ ਨੂੰ ਕੀਤਾ ਢੇਰ

Tuesday, Mar 15, 2022 - 05:09 PM (IST)

ਛੱਤੀਸਗੜ੍ਹ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ''ਚ 2 ਮਹਿਲਾ ਨਕਸਲੀਆਂ ਨੂੰ ਕੀਤਾ ਢੇਰ

ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ 2 ਮਹਿਲਾ ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਦੰਤੇਵਾੜਾ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਕਟੇਕਲਿਆਣ ਥਾਣਾ ਖੇਤਰ ਦੇ ਗੋਰਲੀ ਅਤੇ ਮੁਥੇਲੀ ਪਿੰਡ ਦੇ ਮੱਧ ਜੰਗਲ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ 2 ਮਹਿਲਾ ਨਕਸਲੀਆਂ ਨੂੰ ਮਾਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਰੀਆਂ ਗਈਆਂ ਮਹਿਲਾ ਨਕਸਲੀਆਂ ਦੀ ਪਛਾਣ ਪੇਦਰਾਸ ਏਲੋਏਸ ਕਮਾਂਡਰ ਮੰਜੁਲਾ ਅਤੇ ਗੰਗੀ ਪੁਨੇਮ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਆਕੋਰਥਾ, ਗੋਰਲੀ, ਮੁਥੇਲੀ ਅਤੇ ਦਾਨੀਕੋਰਥਾ ਖੇਤਰ 'ਚ ਪੇਦਾਰਾਸ ਐੱਲਓਐੱਸ ਅਤੇ ਕਟੇਕਲਿਆਣ ਏਰੀਆ ਕਮੇਟੀ ਦੇ ਨਕਸਲੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਮੰਗਲਵਾਰ ਨੂੰ ਦੰਤੇਵਾੜਾ ਅਤੇ ਸੁਕਮਾ ਜ਼ਿਲ੍ਹੇ ਦੇ ਡੀ.ਆਰ.ਜੀ., ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਅਤੇ ਛੱਤੀਸਗੜ੍ਹ ਹਥਿਆਰਬੰਦ ਫ਼ੋਰਸ ਦੇ ਸੰਯੁਕਤ ਦਲ ਨੂੰ ਗਸ਼ਤ 'ਤੇ ਰਵਾਨਾ ਕੀਤਾ ਗਿਆ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 11.30 ਵਜੇ ਜਦੋਂ ਸੁਰੱਖਿਆ ਫ਼ੋਰਸ ਦੇ ਜਵਾਨ ਗੋਰਲੀ ਅਤੇ ਮੁਥੇਲੀ ਪਿੰਡ ਦੇ ਮੱਧ ਜੰਗਲ 'ਚ ਸਨ, ਉਦੋਂ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਤੇ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬਾਅਦ 'ਚ ਜਦੋਂ ਸੁਰੱਖਿਆ ਫ਼ੋਰਸਾਂ ਨੇ ਹਾਦਸੇ ਵਾਲੀ ਜਗ੍ਹਾ ਤਲਾਸ਼ੀ ਲਈ, ਉਦੋਂ ਉੱਥੋਂ 2 ਮਹਿਲਾ ਨਕਸਲੀਆਂ ਦੀਆਂ ਲਾਸ਼ਾਂ, 12 ਬੋਰ ਦੀ ਇਕ ਬੰਦੂਕ ਅਤੇ ਇਕ ਦੇਸੀ ਹਥਿਆਰ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸ ਸੰਬੰਧ 'ਚ ਵਧ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਖੇਤਰ 'ਚ ਨਕਸਲੀਆਂ ਵਿਰੁੱਧ ਮੁਹਿੰਮ ਜਾਰੀ ਹੈ।


author

DIsha

Content Editor

Related News