ਦੋ ਟਰਾਂਸਜੈਂਡਰਾਂ ਨੇ ਰਚਿਆ ਇਤਿਹਾਸ, ਵਿਤਕਰਾ ਕਰਨ ਵਾਲਿਆਂ ਨੂੰ ਮਿਹਨਤ ਨਾਲ ਦਿੱਤਾ ਕਰਾਰਾ ਜਵਾਬ

Thursday, Dec 01, 2022 - 05:03 PM (IST)

ਦੋ ਟਰਾਂਸਜੈਂਡਰਾਂ ਨੇ ਰਚਿਆ ਇਤਿਹਾਸ, ਵਿਤਕਰਾ ਕਰਨ ਵਾਲਿਆਂ ਨੂੰ ਮਿਹਨਤ ਨਾਲ ਦਿੱਤਾ ਕਰਾਰਾ ਜਵਾਬ

ਹੈਦਰਾਬਾਦ- ਆਪਣੀ ਨਿੱਜੀ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਟੱਕਰ ਲੈਂਦੇ ਹੋਏ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਵਾਲੇ ਦੋ ਟਰਾਂਸਜੈਂਡਰਾਂ ਨੇ ਤੇਲੰਗਾਨਾ ’ਚ ਪ੍ਰਥਮ ਟਰਾਂਸਜੈਂਡਰ ਡਾਕਟਰ ਬਣ ਕੇ ਇਤਿਹਾਸ ਰਚਿਆ ਹੈ। ਪ੍ਰਾਚੀ ਰਾਠੌੜ ਅਤੇ ਰੂਥ ਜੌਨ ਪੌਲ ਹਾਲ ’ਚ ਮੈਡੀਕਲ ਅਧਿਕਾਰੀਆਂ ਦੇ ਰੂਪ ਵਿਚ ਸਰਕਾਰੀ ਉਸਮਾਨੀਆ ਜਨਰਲ ਹਸਪਤਾਲ ਨਾਲ ਜੁੜੇ। ਰਾਠੌੜ ਨੂੰ ਉਨ੍ਹਾਂ ਦੀ ਲਿੰਗ ਪਛਾਣ ਦੀ ਵਜ੍ਹਾ ਤੋਂ ਸ਼ਹਿਰ ਦੇ ਇਕ ਸੁਪਰ ਸਪੈਸ਼ਲਿਸਟ ਹਸਪਤਾਲ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਉਨਾਂ ਨੇ ਆਦਿਲਾਬਾਦ ਦੇ ਇਕ ਮੈਡੀਕਲ ਯੂਨੀਵਰਸਿਟੀ ਤੋਂ 2015 ’ਚ MBBS ਦੀ ਪੜ੍ਹਾਈ ਪੂਰੀ ਕੀਤੀ ਸੀ।

ਇਹ ਵੀ ਪੜ੍ਹੋ- 24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ

ਰਾਠੌੜ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਸਮਾਜਿਕ ਦਾਗ ਅਤੇ ਬਚਪਨ ਤੋਂ ਉਨ੍ਹਾਂ ਨਾਲ ਹੁੰਦੇ ਆਏ ਭੇਦਭਾਵ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਦਾਗ ਅਤੇ ਭੇਦਭਾਵ ਕਦੇ ਨਹੀਂ ਜਾਂਦਾ। ਤਿੰਨ ਸਾਲ ਤੱਕ ਸ਼ਹਿਰ ਦੇ ਇਕ ਸੁਪਰ ਸਪੈਸ਼ਲਿਸਟ ਹਸਪਤਾਲ ’ਚ ਕੰਮ ਕੀਤਾ ਪਰ ਲਿੰਗ ਪਛਾਣ ਦੀ ਵਜ੍ਹਾ ਤੋਂ ਉਨ੍ਹਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਹਸਪਤਾਲ ਨੇ ਮਹਿਸੂਸ ਕੀਤਾ ਕਿ ਇਸ ਦੀ ਵਜ੍ਹਾ ਨਾਲ ਮਰੀਜ਼ਾਂ ਦੀ ਗਿਣਤੀ ਘੱਟ ਸਕਦੀ ਹੈ।

ਇਹ ਵੀ ਪੜ੍ਹੋ- ਧੀ ਨੇ ਕਰਵਾਈ ਲਵ ਮੈਰਿਜ ਤਾਂ ਗੁੱਸੇ ’ਚ ਆਈ ਮਾਂ ਨੇ ਕੁੜਮ ਨੂੰ ਸਟੇਜ ’ਤੇ ਹੀ ਜੁੱਤੀਆਂ ਨਾਲ ਕੁੱਟਿਆ

ਰਾਠੌੜ ਮੁਤਾਬਕ ਬਾਅਦ ’ਚ ਇਕ ਗੈਰ-ਸਰਕਾਰੀ ਸੰਗਠਨ ਉਨ੍ਹਾਂ ਦੀ ਮਦਦ ਲਈ ਅੱਗੇ ਆਇਆ ਅਤੇ ਉਨ੍ਹਾਂ ਨੂੰ ਐੱਨ. ਜੀ. ਓ. ਦੇ ਕਲੀਨਿਕ ਵਿਚ ਨੌਕਰੀ ਮਿਲੀ। ਅੱਗੇ ਚਲ ਕੇ ਉਨ੍ਹਾਂ ਨੂੰ ਓ. ਜੀ. ਐੱਚ. ’ਚ ਕੰਮ ਮਿਲਿਆ। ਉਂਝ ਤਾਂ ਉਸ ਨੇ ਬਚਪਨ ਵਿਚ ਡਾਕਟਰ ਬਣਨ ਦਾ ਸੁਫ਼ਨਾ ਵੇਖਿਆ ਸੀ ਪਰ ਜਦੋਂ ਉਹ 11ਵੀਂ-12ਵੀਂ ਜਮਾਤ ’ਚ ਪਹੁੰਚੀ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚਿੰਤਾ ਇਸ ਗੱਲ ਨੂੰ ਲੈ ਕੇ ਸੀ ਕਿ ਹੋਰ ਵਿਦਿਆਰਥੀਆਂ ਦੇ ਤਾਹਨੇ ਤੋਂ ਕਿਵੇਂ ਪਾਰ ਲੰਘਿਆ ਜਾਵੇ। ਇਹ ਬਹੁਤ ਮਾੜਾ ਸਮਾਂ ਸੀ। 

ਇਹ ਵੀ ਪੜ੍ਹੋ-  ਵੋਟਾਂ ਤੋਂ ਇਕ ਦਿਨ ਪਹਿਲਾਂ CM ਮਾਨ ਦਾ ਐਲਾਨ , ਗੁਜਰਾਤ 'ਚ 1 ਮਾਰਚ ਤੋਂ ਮਿਲੇਗੀ ਮੁਫ਼ਤ ਬਿਜਲੀ

ਇਕ ਟਰਾਂਸਜੈਂਡਰ ਨੂੰ ਆਉਂਦਿਆਂ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਰਾਠੌੜ ਨੇ ਕਿਹਾ ਕਿ ਨੌਕਰੀਆਂ ਅਤੇ ਸਿੱਖਿਆ ’ਚ ਕੁਝ ਰਾਖਵਾਂਕਰਨ ਦੇਣ ਨਾਲ ਇਸ ਭਾਈਚਾਰੇ ਨੂੰ ਜੀਵਨ ਵਿਚ ਅੱਗੇ ਵਧਣ ਵਿਚ ਮਦਦ ਮਿਲੇਗੀ। ਜਦੋਂ ਤੁਸੀਂ ਸਾਡੀ ਲਿੰਗ ਪਛਾਣ ਕਾਰਨ ਸਾਨੂੰ ਤੀਜੀ ਸ਼੍ਰੇਣੀ ਵਿਚ ਪਾ ਦਿੱਤਾ ਹੈ, ਤਾਂ ਮੈਂ ਸਰਕਾਰ ਅਤੇ ਸਾਡੇ ਨਾਲ ਵਿਤਕਰਾ ਕਰਨ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪਹਿਲੀ ਅਤੇ ਦੂਜੀ ਸ਼੍ਰੇਣੀ ਕੀ ਹੈ।ਇਕ ਹੋਰ ਟਰਾਂਸਜੈਂਡਰ ਜੌਨ ਪੌਲ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਆਇਆ।

 


author

Tanu

Content Editor

Related News