ਜੰਮੂ ਕਸ਼ਮੀਰ : ਕੁਲਗਾਮ ''ਚ 2 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ, ਹਥਿਆਰ ਬਰਾਮਦ

Wednesday, Jul 06, 2022 - 12:42 PM (IST)

ਜੰਮੂ ਕਸ਼ਮੀਰ : ਕੁਲਗਾਮ ''ਚ 2 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ, ਹਥਿਆਰ ਬਰਾਮਦ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਸ਼ੁਰੂ ਹੋਏ ਮੁਕਾਬਲੇ 'ਚ ਹੁਣ ਤੱਕ ਦੋ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁਲਗਾਮ ਦੇ ਹਦੀਗਾਮ ਪਿੰਡ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸ਼ੁਰੂ ਹੋਏ ਮੁਕਾਬਲੇ 'ਚ ਸ਼ਾਮਲ ਦੋ ਅੱਤਵਾਦੀਆਂ ਨੇ ਆਪਣੇ ਪਰਿਵਾਰਾਂ ਦੀ ਅਪੀਲ ਅਤੇ ਪੁਲਸ ਦੀ ਬੇਨਤੀ 'ਤੇ ਆਤਮ ਸਮਰਪਣ ਕਰ ਦਿੱਤਾ। ਪੁਲਸ ਦੇ ਇਕ ਬੁਲਾਰੇ ਨੇ ਕਿਹਾ,''ਮੁਕਾਬਲੇ ਦੌਰਾਨ 2 ਸਥਾਨਕ ਅੱਤਵਾਦੀਆਂ ਨੇ ਆਪਣੇ ਮਾਪਿਆਂ ਅਤੇ ਪੁਲਸ ਦੀ ਅਪੀਲ ‘ਤੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਤੀ-ਪਤਨੀ ਅਤੇ ਧੀ ਨੇ ਕੀਤੀ ਸਮੂਹਿਕ ਖ਼ੁਦਕੁਸ਼ੀ, ਹੈਰਾਨ ਕਰ ਦੇਵੇਗਾ ਆਗਰਾ ਦਾ ਇਹ ਮਾਮਲਾ

ਆਤਮ ਸਮਰਪਣ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਹ ਪਤਾ ਲਗਾਇਆ ਜਾ ਸਕਿਆ ਹੈ ਕਿ ਉਹ ਕਿਹੜੇ ਸਮੂਹ ਨਾਲ ਸਬੰਧਤ ਹਨ। ਪੁਲਸ ਨੇ ਦੱਸਿਆ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਇਹ ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਫ਼ੋਰਸਾਂ ਦੀ ਟੀਮ ਨੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਅੱਧੀ ਰਾਤ ਦੇ ਕਰੀਬ ਕੁਲਗਾਮ ਦੇ ਹਦੀਗਾਮ ਪਿੰਡ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ,''ਸਰਚ ਆਪਰੇਸ਼ਨ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ਦੀ ਟੀਮ 'ਤੇ ਗੋਲੀਬਾਰੀ ਕੀਤੀ, ਜਿਸ 'ਤੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News