ਜੰਮੂ 'ਚੋਂ 2 ਸ਼ੱਕੀ ਜਾਸੂਸ ਕਾਬੂ

08/23/2019 8:29:59 PM

ਸਾਮਬਾ (ਸੰਜੀਵ)— ਬੜੀ-ਬ੍ਰਾਹਮਣਾ ਦੇ ਸਮੈਲਪੁਰ ਖੇਤਰ 'ਚ ਸਥਿਤ ਫੌਜ ਦੇ ਕੈਂਪ 'ਚ ਦੋ ਸ਼ੱਕੀ ਜਾਸੂਸਾਂ ਨੂੰ ਫੜ੍ਹਿਆ ਗਿਆ ਹੈ। ਰਾਜਸਥਾਨ ਦੇ ਰਹਿਣ ਵਾਲੇ ਇਹ ਦੋਵੇਂ ਫੌਜ ਦੇ ਕੈਂਪ 'ਚ ਹੀ ਪ੍ਰਾਇਵੇਟ ਕੈਂਟੀਨ ਚਲਾਉਂਦੇ ਸਨ। ਦੱਸਿਆ ਗਿਆ ਹੈ ਕਿ ਸਮੈਲਪੁਰ 'ਚ ਸਥਿਤ ਫੌਜ ਦੀ ਬਟਾਲੀਅਨ 'ਚ ਪ੍ਰਾਇਵੇਟ ਕੈਂਟੀਨ ਚਲਾਉਣ ਵਾਲੇ ਇਨ੍ਹਾਂ ਲੋਕਾਂ ਨੂੰ ਫੌਜ ਦੇ ਹੀ ਕੁਝ ਜਵਾਨਾਂ ਨੇ ਕਥਿਤ ਤੌਰ 'ਤੇ ਉਸ ਸਮੇਂ ਫੱੜ੍ਹ ਲਿਆ ਜਦੋਂ ਉਨ੍ਹਾਂ ਨੇ ਮੋਬਾਇਲ 'ਚ ਪਾਕਿਸਤਾਨ ਦੇ ਕੁਝ ਨੰਬਰ ਦੇਖੇ। ਇਨ੍ਹਾਂ ਦੇ ਮੋਬਾਇਲ 'ਚ ਸ਼ੱਕੀ ਪਾਕਿ ਨੰਬਰ ਤੇ ਵਟਸਐਪ 'ਤੇ ਪਾਕਿ ਦੇ ਇਕ ਨੰਬਰ 'ਤੇ ਕੀਤੀ ਗਈ ਵੀਡੀਓ ਕਾਲਿੰਗ ਵੀ ਦੇਖੇ ਜਾਣ 'ਤੇ ਜਵਾਨਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਨ੍ਹਾਂ ਦੋਹਾਂ, ਮੋਹਨ (43) ਤੇ ਅਮਿਤ (20) ਨੂੰ ਫੜ੍ਹਿਆ ਤੇ ਪੁੱਛਗਿੱਛ ਕੀਤੀ।


Inder Prajapati

Content Editor

Related News