ਉੱਤਰਾਖੰਡ : ਪਿਥੌਰਾਗੜ੍ਹ ''ਚ ਕਾਰ ਡੂੰਘੀ ਖਾਈ ''ਚ ਡਿੱਗੀ, SSB ਦੇ 2 ਜਵਾਨਾਂ ਦੀ ਮੌਤ

Monday, May 23, 2022 - 06:53 PM (IST)

ਉੱਤਰਾਖੰਡ : ਪਿਥੌਰਾਗੜ੍ਹ ''ਚ ਕਾਰ ਡੂੰਘੀ ਖਾਈ ''ਚ ਡਿੱਗੀ, SSB ਦੇ 2 ਜਵਾਨਾਂ ਦੀ ਮੌਤ

ਨੈਨੀਤਾਲ (ਵਾਰਤਾ)- ਉੱਤਰਾਖੰਡ ਦੇ ਪਿਥੌਰਾਗੜ੍ਹ 'ਚ ਕਾਰ ਦੇ ਡੂੰਘੀ ਖਾਈ 'ਚ ਡਿੱਗਣ ਨਾਲ ਸਰਹੱਦੀ ਸੁਰੱਖਿਆ ਫ਼ੋਰਸ (ਐੱਸ.ਐੱਸ.ਬੀ.) ਦੇ 2 ਜਵਾਨਾਂ ਦੀ ਮੌਤ ਹੋ ਗਈ। ਪਿਥੌਰਾਗੜ੍ਹ ਪੁਲਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਐਤਵਾਰ ਰਾਤ ਥਲ-ਦੀਦੀਹਾਟ ਰੋਡ 'ਤੇ ਲਾਲਘਾਟੀ ਨੇੜੇ ਇਕ ਕਾਰ ਡੂੰਘੀ ਖੱਡ 'ਚ ਜਾ ਡਿੱਗੀ। ਕਾਰ 'ਚ ਐੱਸ.ਐੱਸ.ਬੀ. ਦੇ 2 ਜਵਾਨ ਸਹਾਇਕ ਸਬ ਇੰਸਪੈਕਟਰ ਮਨੋਜ ਕੁਮਾਰ ਪੰਤ ਵਾਸੀ ਭੱਟੀਗਾਓਂ, ਬੇਰੀਨਾਗ, ਪਿਥੌਰਾਗੜ੍ਹ ਅਤੇ ਵੀਰ ਸਿੰਘ ਵਾਸੀ ਗੁਜਰਾਵਲੀ, ਸਿੱਧੀਵਿਨਾਇਕ ਕਲੋਨੀ, ਰਾਏਪੁਰ, ਦੇਹਰਾਦੂਨ ਸਵਾਰ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਡੀਡੀਹਾਟ ਥਾਣੇ ਦੀ ਪੁਲਸ ਅਤੇ ਡੀਡੀਹਾਟ 'ਚ ਤਾਇਨਾਤ ਐੱਸ.ਐੱਸ.ਬੀ. ਦੇ ਜਵਾਨ ਮੌਕੇ 'ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕੰਮ ਚਲਾਇਆ ਗਿਆ। ਮੁਸ਼ਕਲ ਨਾਲ ਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਅਤੇ ਹਸਪਤਾਲ ਪਹੁੰਚਾਈਆਂ ਗਈਆਂ। ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ।


author

DIsha

Content Editor

Related News