ਜੰਮੂ, ਸਾਂਬਾ ’ਚ ਕੌਮਾਂਤਰੀ ਸਰਹੱਦ ’ਤੇ ਮਿਲੇ ਮੋਰਟਾਰ ਗੋਲੇ, ਫ਼ੌਜ ਨੇ ਕੀਤੇ ਨਸ਼ਟ

Saturday, Sep 24, 2022 - 03:41 PM (IST)

ਜੰਮੂ, ਸਾਂਬਾ ’ਚ ਕੌਮਾਂਤਰੀ ਸਰਹੱਦ ’ਤੇ ਮਿਲੇ ਮੋਰਟਾਰ ਗੋਲੇ, ਫ਼ੌਜ ਨੇ ਕੀਤੇ ਨਸ਼ਟ

ਜੰਮੂ- ਜੰਮੂ-ਕਸ਼ਮੀਰ ਦੇ ਜੰਮੂ ਅਤੇ ਸਾਂਬਾ ਜ਼ਿਲ੍ਹਿਆਂ ਦੇ ਮੋਹਰੀ ਪਿੰਡਾਂ ’ਚ ਕੌਮਾਂਤਰੀ ਸਰਹੱਦ (ਆਈ. ਬੀ.) ਦੇ ਨੇੜਲੇ ਪਿੰਡਾਂ ਤੋਂ ਦੋ ਜੰਗਾਲ ਲੱਗੇ ਮੋਰਟਾਰ ਦੇ ਗੋਲੇ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜੰਮੂ ਦੇ ਬਾਹਰੀ ਇਲਾਕੇ ਅਖਨੂਰ ਸੈਕਟਰ ਦੇ ਪ੍ਰਾਗਵਾਲ ਵਿਚ ਪਿੰਡ ਵਾਸੀਆਂ ਨੇ ਮੋਰਟਾਰ ਦਾ ਇਕ ਗੋਲਾ ਵੇਖਿਆ, ਜਿਸ ਨੂੰ ਬੰਬ ਰੋਕੂ ਦਸਤੇ ਵਲੋਂ ਨਕਾਰਾ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਸਾਂਬਾ ਜ਼ਿਲ੍ਹੇ ਦੇ ਰੀਗਲ ਇਲਾਕੇ ’ਚ ਗਸ਼ਤ ਦੌਰਾਨ ਸਰਹੱਦ ਸੁਰੱਖਿਆ ਫੋਰਸ (BSF) ਨੇ ਇਕ ਹੋਰ ਮੋਰਟਾਰ ਦਾ ਗੋਲਾ ਬਰਾਮਦ ਕੀਤਾ ਗਿਆ ਸੀ। ਹਾਲਾਂਕਿ ਗੋਲੇ ਨੂੰ ਮਾਹਰਾਂ ਨੇ ਸੁਰੱਖਿਅਤ ਰੂਪ ਨਾਲ ਨਕਾਰਾ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੋਰਟਾਰ ਦੇ ਦੋਹਾਂ ਗੋਲਿਆਂ ’ਚ ਜਗਾਲ ਲੱਗਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਫਰਵਰੀ ’ਚ ਨਵੇਂ ਸਿਰੇ ਤੋਂ ਜੰਗਬੰਦੀ ਤੋਂ ਪਹਿਲਾਂ ਸਰਹੱਦ ਪਾਰ ਗੋਲਾਬਾਰੀ ਦੌਰਾਨ ਉਨ੍ਹਾਂ ਦਾ ਪਤਾ ਨਹੀਂ ਲੱਗਿਆ ਸੀ।


author

Tanu

Content Editor

Related News