ਘਰ ਦਾ ਟੋਆ ਭਰਦੇ ਬੰਦੇ ''ਤੇ ਮਾਈਨਿੰਗ ਦਾ ਪਰਚਾ ਪਾਉਣ ਦੀ ਧਮਕੀ! ਲਏ 30 ਹਜ਼ਾਰ, ਦੋ ਪੁਲਸੀਏ ਸਸਪੈਂਡ

Tuesday, Feb 03, 2026 - 02:33 PM (IST)

ਘਰ ਦਾ ਟੋਆ ਭਰਦੇ ਬੰਦੇ ''ਤੇ ਮਾਈਨਿੰਗ ਦਾ ਪਰਚਾ ਪਾਉਣ ਦੀ ਧਮਕੀ! ਲਏ 30 ਹਜ਼ਾਰ, ਦੋ ਪੁਲਸੀਏ ਸਸਪੈਂਡ

ਬਹਿਰਾਈਚ : ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੁਲਸ ਵਿਭਾਗ ਨੇ ਇੱਕ ਸਬ-ਇੰਸਪੈਕਟਰ ਅਤੇ ਇੱਕ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਮੁਲਾਜ਼ਮਾਂ 'ਤੇ ਇੱਕ ਗਰੀਬ ਕਿਸਾਨ ਨੂੰ ਨਜਾਇਜ਼ ਮਾਈਨਿੰਗ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ 30,000 ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ।

ਧੀ ਦੇ ਵਿਆਹ ਦੀਆਂ ਤਿਆਰੀਆਂ ਦੌਰਾਨ ਹੋਈ ਲੁੱਟ
ਮਾਤੇਹੀ ਕਾਲਾ ਪਿੰਡ ਦੇ ਰਹਿਣ ਵਾਲੇ ਪੀੜਤ ਕਿਸਾਨ ਨਿਜ਼ਾਮੂਦੀਨ ਨੇ ਦੱਸਿਆ ਕਿ 7 ਜਨਵਰੀ ਨੂੰ ਉਹ ਆਪਣੀ ਧੀ ਦੇ ਆਉਣ ਵਾਲੇ ਵਿਆਹ ਲਈ ਘਰ ਦੇ ਵਿਹੜੇ ਵਿੱਚ ਇੱਕ ਟੋਆ ਭਰਨ ਵਾਸਤੇ ਰੇਹੜੀ 'ਤੇ ਮਿੱਟੀ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਮੋਤੀਪੁਰ ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਅਮਰੇਸ਼ ਗਿਰੀ ਅਤੇ ਹੈੱਡ ਕਾਂਸਟੇਬਲ ਸ਼ੈਲੇਂਦਰ ਯਾਦਵ ਨੇ ਉਸਨੂੰ ਰੋਕ ਲਿਆ। ਪੁਲਸ ਮੁਲਾਜ਼ਮਾਂ ਨੇ ਕਿਸਾਨ ਨੂੰ ਡਰਾਇਆ ਕਿ ਉਸ ਵਿਰੁੱਧ ਨਜਾਇਜ਼ ਮਾਈਨਿੰਗ ਦਾ ਕੇਸ ਦਰਜ ਕੀਤਾ ਜਾਵੇਗਾ। ਕੇਸ ਤੋਂ ਬਚਣ ਲਈ ਕਿਸਾਨ ਤੋਂ ਪੈਸਿਆਂ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਉਸ ਤੋਂ 30,000 ਰੁਪਏ ਵਸੂਲ ਲਏ।

ਆਈਜੀ ਦੇ ਹੁਕਮਾਂ 'ਤੇ ਹੋਈ ਕਾਰਵਾਈ
ਪੀੜਤ ਕਿਸਾਨ ਨੇ ਇਸ ਧੱਕੇਸ਼ਾਹੀ ਵਿਰੁੱਧ ਆਈਜੀ ਦਫ਼ਤਰ ਦੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਤੱਕ ਪਹੁੰਚ ਕੀਤੀ। ਦੇਵੀਪਾਟਨ ਰੇਂਜ ਦੇ ਆਈਜੀ ਅਮਿਤ ਪਾਠਕ ਦੇ ਨਿਰਦੇਸ਼ਾਂ 'ਤੇ ਐਂਟੀ-ਕਰੱਪਸ਼ਨ ਯੂਨਿਟ ਅਤੇ ਸਥਾਨਕ ਸਰਕਲ ਅਫ਼ਸਰ ਵੱਲੋਂ ਮਾਮਲੇ ਦੀ ਗੁਪਤ ਜਾਂਚ ਕੀਤੀ ਗਈ। ਜਾਂਚ ਵਿੱਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।

ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ
ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਦੇਵੀਪਾਟਨ ਰੇਂਜ ਵਿੱਚ ਪਿਛਲੇ 18 ਦਿਨਾਂ ਅੰਦਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ 26 ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਤਿੰਨ ਹੋਰ ਸਬ-ਇੰਸਪੈਕਟਰਾਂ ਦਾ ਵੀ ਰੇਂਜ ਤੋਂ ਬਾਹਰ ਤਬਾਦਲਾ ਕਰਕੇ ਉਨ੍ਹਾਂ ਵਿਰੁੱਧ ਅਗਲੇਰੀ ਕਾਰਵਾਈ ਵਿੱਢ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News