ਭਾਰਤ ਦੇ ਹੋਟਲਾਂ ’ਚ ਬੁਕਿੰਗ 30 ਫ਼ੀਸਦੀ ਤੱਕ ਘਟੀ, ਲਗਜ਼ਰੀ ਹੋਟਲਾਂ ਦੀ ਵਧੀ ਚਿੰਤਾ

Thursday, Apr 02, 2026 - 11:03 AM (IST)

ਭਾਰਤ ਦੇ ਹੋਟਲਾਂ ’ਚ ਬੁਕਿੰਗ 30 ਫ਼ੀਸਦੀ ਤੱਕ ਘਟੀ, ਲਗਜ਼ਰੀ ਹੋਟਲਾਂ ਦੀ ਵਧੀ ਚਿੰਤਾ

ਬਿਜ਼ਨੈੱਸ ਡੈਸਕ – ਪੱਛਮੀ ਏਸ਼ੀਆ ਵਿਚ ਜਾਰੀ ਤਣਾਅ ਦਾ ਅਸਰ ਹੁਣ ਭਾਰਤ ਦੇ ਹੋਟਲ ਉਦਯੋਗ ’ਤੇ ਸਪੱਸ਼ਟ ਨਜ਼ਰ ਆਉਣ ਲੱਗਾ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਅਪ੍ਰੈਲ ਲਈ ਐਡਵਾਂਸ ਬੁਕਿੰਗ ਵਿਚ ਪਿਛਲੇ ਸਾਲ ਦੇ ਮੁਕਾਬਲੇ 30 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਦਯੋਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ੀ ਸੈਲਾਨੀਆਂ ਅਤੇ ਕਾਰਪੋਰੇਟ ਟਰੈਵਲ ਵਿਚ ਕਮੀ ਇਸ ਦੀ ਵੱਡੀ ਵਜ੍ਹਾ ਹੈ, ਜਿਸ ਨਾਲ ਹੋਟਲ ਸੈਕਟਰ ’ਤੇ ਦਬਾਅ ਵਧ ਗਿਆ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ

ਵਿਦੇਸ਼ੀ ਮਹਿਮਾਨਾਂ ’ਤੇ ਨਿਰਭਰਤਾ ਬਣੀ ਚੁਣੌਤੀ

ਦਿੱਲੀ ਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਦੇ ਲਗਜ਼ਰੀ ਹੋਟਲਾਂ ਵਿਚ 50 ਤੋਂ 55 ਫ਼ੀਸਦੀ ਤੱਕ ਮਹਿਮਾਨ ਵਿਦੇਸ਼ੀ ਹੁੰਦੇ ਹਨ। ਅਜਿਹੀ ਸਥਿਤੀ ’ਚ ਅੰਤਰਰਾਸ਼ਟਰੀ ਯਾਤਰਾ ਵਿਚ ਗਿਰਾਵਟ ਦਾ ਸਿੱਧਾ ਅਸਰ ਬੁਕਿੰਗ ’ਤੇ ਪਿਆ ਹੈ। ਕਈ ਹੋਟਲਾਂ ਵਿਚ ਅਮਰੀਕੀ ਤੇ ਯੂਰਪੀ ਮਹਿਮਾਨਾਂ ਦੀ ਗਿਣਤੀ ਵਿਚ ਵੱਡੀ ਕਮੀ ਦੇਖੀ ਜਾ ਰਹੀ ਹੈ, ਜਿਸ ਨਾਲ ਮਾਲੀਆ ਪ੍ਰਭਾਵਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ

ਮੈਟਰੋ ਸ਼ਹਿਰਾਂ ’ਚ ਜ਼ਿਆਦਾ ਅਸਰ

ਮਾਹਿਰਾਂ ਮੁਤਾਬਕ ਦਿੱਲੀ-ਐੱਨ. ਸੀ. ਆਰ., ਮੁੰਬਈ, ਬੈਂਗਲੁਰੂ ਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿਚ ਗਿਰਾਵਟ ਜ਼ਿਆਦਾ ਦੇਖੀ ਜਾ ਰਹੀ ਹੈ ਕਿਉਂਕਿ ਇਹ ਸ਼ਹਿਰ ਗਲੋਬਲ ਕਾਰਪੋਰੇਟ ਟਰੈਵਲ ’ਤੇ ਜ਼ਿਆਦਾ ਨਿਰਭਰ ਹਨ। ਅਪ੍ਰੈਲ ਵਿਚ 5 ਤੋਂ 8 ਫ਼ੀਸਦੀ ਤੱਕ ਦੀ ਵਾਧੂ ਗਿਰਾਵਟ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪਹਿਲੀ ਤਿਮਾਹੀ ਦੀ ਕਮਾਈ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਘਰੇਲੂ ਯਾਤਰਾ ਤੋਂ ਉਮੀਦ

ਕੁਝ ਹੋਟਲ ਚੇਨਸ ਦਾ ਮੰਨਣਾ ਹੈ ਕਿ ਘਰੇਲੂ ਸੈਲਾਨੀ ਇਸ ਗਿਰਾਵਟ ਨੂੰ ਕੁਝ ਹੱਦ ਤੱਕ ਸੰਤੁਲਿਤ ਕਰ ਸਕਦੇ ਹਨ। ਘਰੇਲੂ ਯਾਤਰਾ ਅਤੇ ਕਾਰਪੋਰੇਟ ਮੂਵਮੈਂਟ ਅਜੇ ਵੀ ਜਾਰੀ ਹੈ, ਜਿਸ ਨਾਲ ਇੰਡਸਟਰੀ ਨੂੰ ਰਾਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ :   ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ: ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਤੇਲ ਕੰਪਨੀਆਂ ਨੇ ਲਿਆ 'U-Turn'

ਸੈਰਗਾਹਾਂ ’ਤੇ ਵੀ ਅਸਰ

ਉਦੇਪੁਰ ਵਰਗੀਆਂ ਪ੍ਰਸਿੱਧ ਸੈਰਗਾਹਾਂ ’ਤੇ ਵੀ ਵਿਦੇਸ਼ੀ ਸੈਲਾਨੀਆਂ ਦੀ ਕਮੀ ਦੇਖੀ ਜਾ ਰਹੀ ਹੈ। ਟਰੈਵਲ ਆਪ੍ਰੇਟਰਾਂ ਰਾਹੀਂ ਹੋਣ ਵਾਲੀਆਂ ਗਰੁੱਪ ਬੁਕਿੰਗਸ ਵੱਡੇ ਪੱਧਰ ’ਤੇ ਰੱਦ ਹੋਈਆਂ ਹਨ, ਜਿਸ ਨਾਲ ਸਥਾਨਕ ਹੋਟਲ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਹੋਟਲ ਉਦਯੋਗ ਦਾ ਮੰਨਣਾ ਹੈ ਕਿ ਇਹ ਗਿਰਾਵਟ ਆਰਜ਼ੀ ਹੋ ਸਕਦੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ ਸਥਿਤੀ ਸੁਧਰਨ ਦੀ ਉਮੀਦ ਹੈ। ਹਾਲਾਂਕਿ ਫਿਲਹਾਲ ਪੱਛਮੀ ਏਸ਼ੀਆ ਦਾ ਤਣਾਅ ਭਾਰਤ ਦੇ ਟੂਰਿਜ਼ਮ ਤੇ ਹਾਸਪੀਟੈਲਿਟੀ ਸੈਕਟਰ ਲਈ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ।

ਇਹ ਵੀ ਪੜ੍ਹੋ :  ਸਸਤਾ ਹੋਵੇਗਾ ਪੈਟਰੋਲ-ਡੀਜ਼ਲ ! ਟਰੰਪ ਦੇ ਬਿਆਨ ਮਗਰੋਂ ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ

ਬੁਕਿੰਗ ਤੇ ਈਵੈਂਟਸ ’ਚ ਭਾਰੀ ਗਿਰਾਵਟ

ਹੋਟਲ ਇੰਡਸਟਰੀ ਅਨੁਸਾਰ ਮਾਰਚ ਤੇ ਅਪ੍ਰੈਲ ਦੌਰਾਨ ਵੱਡੀ ਗਿਣਤੀ ਵਿਚ ਬੁਕਿੰਗ ਰੱਦ ਹੋਈਆਂ ਹਨ। ਇਸ ਦੇ ਨਾਲ ਹੀ ਕਾਨਫਰੰਸਾਂ, ਬਿਜ਼ਨੈੱਸ ਮੀਟਿੰਗਾਂ ਤੇ ਈਵੈਂਟਸ ਵੀ ਰੱਦ ਹੋਏ ਹਨ। ਉਡਾਣਾਂ ਦੀ ਗਿਣਤੀ ਘੱਟ ਹੋਣ ਅਤੇ ਕਿਰਾਏ ਵਧਣ ਕਾਰਨ ਭਾਰਤ ਆਉਣਾ ਮਹਿੰਗਾ ਹੋ ਗਿਆ ਹੈ, ਜਿਸ ਦਾ ਅਸਰ ਸੈਰ-ਸਪਾਟੇ ’ਤੇ ਪਿਆ ਹੈ।

ਇਹ ਵੀ ਪੜ੍ਹੋ :  1 ਅਪ੍ਰੈਲ ਤੋਂ ATM ਵਿੱਚੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਇਨ੍ਹਾਂ 3 ਵੱਡੇ ਬੈਂਕਾਂ ਨੇ ਬਦਲੇ ਨਿਯਮ
ਇਹ ਵੀ ਪੜ੍ਹੋ
ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News