ਕਰੀਬ 10 ਲੱਖ ਰੁਪਏ ਦੇ ਸੈਨੇਟਾਈਜ਼ਰ ਸਣੇ 2 ਕਾਬੂ

Monday, Mar 30, 2020 - 07:01 PM (IST)

ਕਰੀਬ 10 ਲੱਖ ਰੁਪਏ ਦੇ ਸੈਨੇਟਾਈਜ਼ਰ ਸਣੇ 2 ਕਾਬੂ

ਮੁੰਬਈ — ਉੱਤਰ ਪ੍ਰਦੇਸ਼ ਦੇ ਕਾਂਦੀਵਾਲੀ ਉਪ ਨਗਰ ਦੇ ਚਾਰਕੋਪ ਇਲਾਕੇ 'ਚ 2 ਵਿਅਕਤੀਆਂ ਨੂੰ 9800 ਬੋਤਲਾਂ ਸੈਨੇਟਾਈਜ਼ਰ ਸਣੇ ਫੜਿਆ ਗਿਆ। ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਜਗਦੀਸ਼ ਬਾਮਾਨੀਆ ਅਤੇ ਰਾਜੇਸ਼ ਚੌਧਰੀ ਇਕ ਸੈਨੇਟਾਈਜ਼ਰ ਦੀ ਕਾਲਾਬਾਜ਼ਾਰੀ ਕਰਦੇ ਹੋਏ ਫੜ੍ਹਿਆ ਗਿਆ। ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਸੈਨੇਟਾਈਜ਼ਰ ਦੀ ਮੰਗ ਵਧਣ ਤੋਂ ਬਾਅਦ ਹੋਰਡਿੰਗਜ਼ ਅਤੇ ਕਾਲਾ ਬਾਜ਼ਾਰੀ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਚਾਰਕੋਪ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਸ਼ਿੰਦੇ ਨੇ ਦੱਸਿਆ, 'ਦੋਸ਼ੀਆਂ ਨੂੰ ਜ਼ਰੂਰੀ ਵਸਤਾਂ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।


author

Inder Prajapati

Content Editor

Related News