ਦੱਖਣੀ ਦਿੱਲੀ ''ਚ ਕਾਰ ਹਾਦਸੇ ''ਚ ਦੋ ਲੋਕਾਂ ਦੀ ਮੌਤ, ਇਕ ਜ਼ਖਮੀ

Tuesday, Jul 16, 2024 - 07:14 PM (IST)

ਦੱਖਣੀ ਦਿੱਲੀ ''ਚ ਕਾਰ ਹਾਦਸੇ ''ਚ ਦੋ ਲੋਕਾਂ ਦੀ ਮੌਤ, ਇਕ ਜ਼ਖਮੀ

ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਸਾਕੇਤ ਇਲਾਕੇ ਵਿਚ ਮੰਗਲਵਾਰ ਤੜਕੇ ਇਕ ਕਾਰ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਵੱਲੋਂ ਵਾਹਨ 'ਤੇ ਕੰਟਰੋਲ ਗੁਆ ਦੇਣ ਕਾਰਨ ਹਾਦਸਾ ਵਾਪਰਿਆ ਹੋਣ ਦਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਬੇਕਾਬੂ ਕਾਰ ਨੇ ਪਹਿਲਾਂ ਇੱਕ ਵਿਅਕਤੀ ਨੂੰ ਟੱਕਰ ਮਾਰੀ ਅਤੇ ਫਿਰ ਦਰੱਖਤ ਨਾਲ ਟਕਰਾ ਗਈ।

ਅਧਿਕਾਰੀ ਨੇ ਦੱਸਿਆ ਕਿ ਸਵੇਰੇ 6 ਵਜੇ ਐੱਮਬੀ (ਮਹਰੌਲੀ-ਬਦਰਪੁਰ ਰੋਡ) 'ਤੇ ਸੈਦੁਲਜਾਬ ਬੱਸ ਸਟਾਪ ਦੇ ਸਾਹਮਣੇ ਹਾਦਸੇ ਦੀ ਸੂਚਨਾ ਦੇਣ ਲਈ ਇੱਕ ਕਾਲ ਆਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ, ਇਕ ਟਾਟਾ ਅਲਟਰੋਜ਼ ਕਾਰ ਫੁੱਟਪਾਥ 'ਤੇ ਮਿਲੀ ਅਤੇ ਮੂਲਚੰਦ (28) ਨਾਮਕ ਵਿਅਕਤੀ ਦੀ ਲਾਸ਼ ਸੜਕ 'ਤੇ ਪਈ ਸੀ। ਕਾਰ ਚਾਲਕ ਸਮੇਤ ਦੋ ਵਿਅਕਤੀ ਜ਼ਖਮੀ ਪਾਏ ਗਏ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਰਾਈਵਰ ਅਲਤਾਫ (27) ਦੀ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


author

DILSHER

Content Editor

Related News