ਪੱਛਮੀ ਬੰਗਾਲ: ਪਸ਼ੂ ਚੋਰੀ ਦੇ ਸ਼ੱਕ ''ਚ ਭੀੜ ਨੇ 2 ਲੋਕਾਂ ਦੀ ਕੀਤੀ ਕੁੱਟਮਾਰ, ਮੌਤ

Friday, Nov 22, 2019 - 11:45 AM (IST)

ਪੱਛਮੀ ਬੰਗਾਲ: ਪਸ਼ੂ ਚੋਰੀ ਦੇ ਸ਼ੱਕ ''ਚ ਭੀੜ ਨੇ 2 ਲੋਕਾਂ ਦੀ ਕੀਤੀ ਕੁੱਟਮਾਰ, ਮੌਤ

ਕੂਚਬਿਹਾਰ—ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲੇ 'ਚ ਪਸ਼ੂ ਚੋਰੀ ਦੇ ਸ਼ੱਕ 'ਚ ਭੀੜ ਵੱਲੋਂ 2 ਲੋਕਾਂ ਦੀ ਕੁੱਟਮਾਰ ਦੌਰਾਨ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਕਥਿਤ ਤੌਰ 'ਤੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਰਬੀਓਲ ਇਸਲਾਮ ਅਤੇ ਪ੍ਰਕਾਸ਼ ਦਾਸ ਇੱਕ ਗੱਡੀ ਰਾਹੀਂ 2 ਗਾਵਾਂ ਨੂੰ ਲਿਜਾ ਰਹੇ ਸੀ ਤਾਂ ਮਾਥਾਬਾਂਗਲਾ ਇਲਾਕੇ 'ਚ ਗੱਡੀ 'ਚ ਗਾਵਾਂ ਨੂੰ ਦੇਖ ਕੇ ਭੀੜ ਉਨ੍ਹਾਂ ਨੂੰ ਰੋਕ ਲਿਆ ਅਤੇ ਇਸ ਗੱਲ ਦਾ ਦਾਅਵਾ ਕੀਤਾ ਕਿ ਕੁਝ ਦਿਨ ਪਹਿਲਾਂ ਇਲਾਕੇ 'ਚੋਂ ਗਾਵਾਂ ਚੋਰੀ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਪਸ਼ੂ ਤਸਕਰੀ ਲਈ ਲਿਜਾਇਆ ਜਾ ਰਿਹਾ ਹੈ। ਭੀੜ ਨੇ ਦੋਵਾਂ ਤੋਂ ਪੁੱਛਿਆ ਕਿ ਉਹ ਕਿੱਥੋ ਆਏ ਹਨ? ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ ਗਈ ਅਤੇ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ 2 ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਜਿੱਥੇ ਇਲਾਜ ਦੌਰਾਨ 2 ਦੀ ਮੌਤ ਹੋ ਗਈ ਸੀ।

PunjabKesari


author

Iqbalkaur

Content Editor

Related News