ਸਮੁੰਦਰ ''ਚ ਵਧੀ ਫ਼ੌਜ ਦੀ ਤਾਕਤ, ਭਾਰਤੀ ਜਲ ਸੈਨਾ ''ਚ ਸ਼ਾਮਲ ਹੋਏ 2 ਨਵੇਂ ਜਹਾਜ਼
Wednesday, Mar 13, 2024 - 07:09 PM (IST)
ਕੋਲਕਾਤਾ (ਭਾਸ਼ਾ)- ਸਮੁੰਦਰੀ ਤੱਟਾਂ ਦੇ ਆਲੇ-ਦੁਆਲੇ ਪਣਡੁੱਬੀ ਵਿਰੋਧੀ ਮੁਹਿੰਮਾਂ ਅਤੇ ਘੱਟ ਤੀਬਰਤਾ ਵਾਲੀਆਂ ਸਮੁੰਦਰੀ ਮੁਹਿੰਮਾਂ ਨੂੰ ਵਧਾਉਣ ਲਈ ਬੁੱਧਵਾਰ ਨੂੰ ਭਾਰਤੀ ਜਲ ਸੈਨਾ 'ਚ 2 ਨਵੇਂ ਜਹਾਜ਼ ਸ਼ਾਮਲ ਕੀਤੇ ਗਏ। ਇੱਥੇ ਇਕ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈਆਂ ਭਾਰਤੀ ਹਵਾਈ ਫ਼ੌਜ ਦੇ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਦੀ ਪਤਨੀ ਨੀਤਾ ਚੌਧਰੀ ਦੀ ਮੌਜੂਦਗੀ 'ਚ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਟਿਡ (ਜੀ.ਆਰ.ਐੱਸ.ਈ.) ਵਲੋਂ ਬਣੇ ਇਹ 2 ਪਣਡੁੱਬੀ ਵਿਰੋਧੀ ਜੰਗੀ ਜਹਾਜ਼ ਭਾਰਤੀ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਹੋਏ।
ਉਨ੍ਹਾਂ ਇਨ੍ਹਾਂ ਜੰਗੀ ਜਹਾਜ਼ਾਂ ਦਾ ਨਾਂ ਆਈ.ਐੱਨ.ਐੱਸ. ਅਗਰੇ ਅਤੇ ਆਈ.ਐੱਨ.ਐੱਸ. ਅਕਸ਼ੈ ਰੱਖਿਆ। ਜੀ.ਆਰ.ਐੱਸ.ਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 2 ਜੰਗੀ ਜਹਾਜ਼ਾਂ ਦੀ ਮੁੱਢਲੀ ਭੂਮਿਕਾ ਤੱਟਾਂ ਦੇ ਆਲੇ-ਦੁਆਲੇ ਸਮੁੰਦਰ 'ਚ ਪਣਡੁੱਬੀ ਵਿਰੋਧੀ ਮੁਹਿੰਮ, ਘੱਟ ਤੀਬਰਤਾ ਵਾਲੀ ਸਮੁੰਦਰੀ ਮੁਹਿੰਮ ਅਤੇ ਮਾਈਨ ਵਿਛਾਉਣ ਵਰਗੇ ਕੰਮਾਂ ਨੂੰ ਕਰਨਾ ਹੈ। ਇਸ ਮੌਕੇ ਮੁੱਖ ਮਹਿਮਾਨ ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕਿਹਾ,''ਇਹ ਬੇਹੱਦ ਮਾਣ ਦੀ ਗੱਲ ਹੈ ਕਿ ਭਾਰਤ ਆਧੁਨਿਕ ਜੰਗੀ ਜਹਾਜ਼, ਪਣਡੁੱਬੀ ਅਤੇ ਏਅਰਕ੍ਰਾਫਟ ਕੈਰੀਅਰ ਬਣਾਉਣ ਦੀ ਸਮਰੱਥਾ ਵਾਲੇ ਦੁਨੀਆ ਦੇ ਚੁਨਿੰਦਾ ਦੇਸ਼ਾਂ 'ਚੋਂ ਇਕ ਹੈ।''