ਟੈਰਰ ਫੰਡਿੰਗ : ਵਟਸਐਪ ਰਾਹੀਂ ਦੋ ਹੋਰ ਲੋਕਾਂ ਦੇ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ 'ਚ ਹੋਣ ਦੀ ਪੁਸ਼ਟੀ

03/27/2018 2:36:35 PM

ਲਖਨਊ— ਟੈਰਰ ਫੰਡਿੰਗ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਬਿਹਾਰ ਅਤੇ ਮੱਧ ਪ੍ਰਦੇਸ਼ 'ਚ ਹੋਈ ਤਾਬੜ-ਤੋੜ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ 10 ਲੋਕਾਂ ਤੋਂ ਪੁੱਛਗਿਛ ਦੌਰਾਨ ਪਾਕਿਸਤਾਨ ਦੀ ਇਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਯੂ.ਪੀ. ਏ.ਟੀ.ਐੈੱਸ. ਦਾ ਦਾਅਵਾ ਹੈ ਕਿ ਜਿਨਾਂ 10 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਚੋਂ 4 ਲੋਕ ਵੱਟਸਐੱਪ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ 'ਚ ਸਨ ਅਤੇ ਇਨ੍ਹਾਂ ਲੋਕਾਂ ਨੇ ਵੱਖ-ਵੱਖ ਬੈਂਕ ਅਕਾਉਂਟਸ ਰਾਹੀਂ ਵੱਡੀ ਸਾਜਿਸ਼ ਦਾ ਲੈਣ-ਦੇਣ ਕੀਤਾ ਹੋਇਆ ਸੀ। ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ 'ਚ ਰਹੇ ਇਨ੍ਹਾਂ ਦੋਸ਼ੀਆਂ ਦੀ ਪਛਾਣ ਉਮਾ ਪ੍ਰਤਾਪ ਉਰਫ ਸੌਰਭ, ਮੁਸ਼ਰਫ ਅੰਸਾਰੀ, ਸ਼ੰਕਰ ਸਿੰਘ ਅਤੇ ਸੰਜੇ ਸਰੋਜ ਨਾਮ ਦੇ ਰੂਪ 'ਚ ਹੋਈ ਹੈ।
ਯੂ.ਪੀ. ਏ.ਟੀ.ਐੈੱਸ. ਦੇ ਆਈ.ਜੀ. ਅਸੀਮ ਅਰੁਣ ਮੁਤਾਬਕ ਗ੍ਰਿਫਤਾਰ 10 ਚੋਂ 4 ਲੋਕਾਂ ਨੂੰ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ 'ਚ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਉਮਾ ਪ੍ਰਤਾਪ ਤੋਂ ਜਾਣਕਾਰੀ ਮਿਲੀ 'ਚ ਉਹ ਪਾਕਿਸਤਾਨੀ ਹੈਂਡਲਰਜ਼ ਦੇ ਸੰਪਰਕ 'ਚ ਸੀ। ਉਨ੍ਹਾਂ ਦੇ ਕਹਿਣ 'ਤੇ ਉਸ ਨੇ ਨਵਾਂ ਨੈੱਟਵਰਕ ਬਣਾ ਲਿਆ ਸੀ। ਇਹ ਲੋਕ ਆਪਸ 'ਚ ਵਟਸਐੈੱਪ ਰਾਹੀਂ ਗੱਲ ਕਰਦੇ ਸਨ ਅਤੇ ਵਟਸਐੱਪ ਰਾਹੀਂ ਹੀ ਸੂਚਨਾਵਾਂ ਦਾ ਆਦਾਨ ਪ੍ਰਦਾਨ ਵੀ ਕਰਦੇ ਸਨ। ਏ.ਟੀ.ਐੈੱਸ. ਦਾ ਦਾਅਵਾ ਹੈ ਕਿ ਉਮਾ ਨੇ ਪੁੱਛਗਿਛ 'ਚ ਸਵੀਕਾਰ ਕਰ ਲਿਆ ਹੈ ਕਿ ਉਹ ਪਾਕਿਸਤਾਨੀ ਹੈਂਡਲਰਜ਼ ਲਈ ਕੰਮ ਕਰ ਰਿਹਾ ਹੈ। ਏ.ਟੀ.ਐੈੱਸ. ਨੂੰ ਉਮਾ ਨੇ ਕਈ ਕਰੀਬਿਆਂ ਅਤੇ ਉਨ੍ਹਾਂ ਦੇ ਬੈਂਕ ਅਕਾਉਂਟ 'ਚ ਹੋਏ ਵਿੱਤੀ ਲੈਣ-ਦੇਣ ਬਾਰੇ 'ਚ ਖਾਸ ਜਾਣਕਾਰੀਆਂ ਮਿਲੀਆਂ ਹਨ।
ਰੀਵਾ 'ਚ ਗ੍ਰਿਫਤਾਰ ਹੋਇਆ ਸੀ ਉਮਾ ਪ੍ਰਤਾਪ
ਦੱਸਣਾ ਚਾਹੁੰਦੇ ਹਾਂ ਕਿ ਉਮਾ ਪ੍ਰਤਾਪ ਨੂੰ ਯੂ.ਪੀ. ਏ.ਟੀ.ਐੈੱਸ. ਨੇ 24 ਮਾਰਚ ਨੂੰ ਰੀਵਾ ਦੇ ਸੇਮਰੀਆ ਸਥਿਤੀ ਬੀੜਾ ਪਿੰਡ ਚੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ 25 ਮਾਰਚ ਨੂੰ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿਥੇ ਟ੍ਰਾਜਿੰਟ ਰਿਮਾਂਡ ਮਿਲਣ 'ਤੇ ਉਸ ਨੂੰ ਸੋਮਵਾਰ ਨੂੰ ਲਖਨਊ ਲਿਆਂਦਾ ਗਿਆ। ਏ.ਟੀ.ਐੈੱਸ. ਮੁਤਾਬਕ ਮੰਗਲਵਾਰ ਦਿਨ ਉਮਾ ਨੂੰ ਲਖਨਊ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜਿਥੇ ਏ.ਟੀ.ਐੈੱਸ. ਉਸ ਨੂੰ ਹਿਰਾਸਤ 'ਚ ਭੇਜਣ ਦੀ ਮੰਗ ਕਰੇਗੀ।


Related News