ਮੁੰਬਈ ਹਵਾਈ ਅੱਡੇ ’ਤੇ 7.69 ਕਰੋੜ ਦੇ ਸੋਨੇ ਸਮੇਤ 2 ਯਾਤਰੀ ਗ੍ਰਿਫਤਾਰ

Thursday, Oct 24, 2024 - 07:31 PM (IST)

ਮੁੰਬਈ ਹਵਾਈ ਅੱਡੇ ’ਤੇ 7.69 ਕਰੋੜ ਦੇ ਸੋਨੇ ਸਮੇਤ 2 ਯਾਤਰੀ ਗ੍ਰਿਫਤਾਰ

ਮੁੰਬਈ, (ਭਾਸ਼ਾ)- ਰੈਵੇਨਿਊ ਇੰਟੈਲੀਜੈਂਸ ਦੇ ਡਾਇਰੈਕਟੋਰੇਟ (ਡੀ. ਆਰ. ਆਈ.) ਨੇ ਮੁੰਬਈ ਹਵਾਈ ਅੱਡੇ ’ਤੇ 2 ਯਾਤਰੀਆਂ ਨੂੰ ਸਮੱਗਲਿੰਗ ਕਰ ਕੇ ਲਿਆਂਦੇ ਗਏ 7.69 ਕਰੋੜ ਰੁਪਏ ਮੁੱਲ ਦੇ 9.4 ਕਿੱਲੋ ਸੋਨੇ ਸਮੇਤ ਗ੍ਰਿਫਤਾਰ ਕੀਤਾ ਹੈ।

ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਡੀ. ਆਰ. ਆਈ. ਦੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਫਰਜ਼ੀ ਪਛਾਣ ਪੱਤਰਾਂ ਨਾਲ ਜੈਪੁਰ ਤੋਂ ਮੁੰਬਈ ਪੁੱਜੇ 2 ਯਾਤਰੀਆਂ ਨੂੰ ਫੜਿਆ। ਉਨ੍ਹਾਂ ਦੇ ਬੈਗ ਦੀ ਤਲਾਸ਼ੀ ਲੈਣ ’ਤੇ ਤਿੰਨ ਪੈਕੇਟ ਮਿਲੇ ਜਿਨ੍ਹਾਂ ’ਚ 9.487 ਕਿੱਲੋ ਸੋਨਾ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਸੋਨਾ ਕੁਵੈਤ ਤੋਂ ਸਮੱਗਲਿੰਗ ਕਰ ਕੇ ਲਿਆਂਦਾ ਗਿਆ ਸੀ। ਦੋਵਾਂ ਮੁਲਜ਼ਮਾਂ ਨੇ ਇਕ ਉਡਾਣ ਦੌਰਾਨ ਇਹ ਸੋਨਾ ਜਹਾਜ਼ ’ਚ ਹਾਸਲ ਕੀਤਾ, ਜਿੱਥੇ ਉਹ ਲੁਕਾ ਕੇ ਰੱਖਿਆ ਗਿਆ ਸੀ।


author

Rakesh

Content Editor

Related News