ਵਾਇਨਾਡ ''ਚ ਜ਼ਮੀਨ ਖਿਸਕਣ ਕਾਰਨ ਵੱਖ ਹੋਏ ਦੋ ਦੋਸਤ ਇਕ ਹਫ਼ਤੇ ਬਾਅਦ ਇੱਕ ਦੂਜੇ ਨੂੰ ਮਿਲੇ
Tuesday, Aug 06, 2024 - 06:38 PM (IST)
ਵਾਇਨਾਡ (ਭਾਸ਼ਾ) - ਵਾਇਨਾਡ 'ਚ ਹੋਏ ਵਿਨਾਸ਼ਕਾਰੀ ਜ਼ਮੀਨ ਖਿਸਕਣ ਵਿਚ ਵਿਛੜੇ ਦੋ ਦੋਸਤ ਮੁਜੀਬ ਅਤੇ ਜਯੇਸ਼ ਕਰੀਬ ਇਕ ਹਫ਼ਤੇ ਬਾਅਦ ਮੰਗਲਵਾਰ ਨੂੰ ਮੁੜ ਇਕ ਦੂਜੇ ਨੂੰ ਦੁਬਾਰਾ ਮਿਲੇ। ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਲੋਕ ਬੇਘਰ ਹੋ ਗਏ। ਦੋਨਾਂ ਨੂੰ ਇੱਕ ਦੂਜੇ ਦਾ ਕੋਈ ਪਤਾ ਨਹੀਂ ਸੀ। ਉਹ ਇਕ ਭਾਵਨਾਤਮਕ ਪਲ ਸੀ, ਜਦੋਂ ਉਹ ਇਕ ਦੂਜੇ ਨੂੰ ਮਿਲੇ। ਉਨ੍ਹਾਂ ਨੇ ਇੱਕ ਦੂਜੇ ਨੂੰ ਕੱਸ ਕੇ ਗਲੇ ਲਗਾਇਆ ਅਤੇ ਆਪਣੀ ਦੋਸਤੀ ਨੂੰ ਯਾਦ ਕੀਤਾ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਮੁਜੀਬ ਨੇ ਇਕ ਮਲਿਆਲਮ ਨਿਊਜ਼ ਚੈਨਲ ਨੂੰ ਕਿਹਾ, ''ਅਸੀਂ ਗੁਆਂਢੀ ਹਾਂ। ਅਸੀਂ ਅੱਠ ਦਿਨਾਂ ਬਾਅਦ ਇੱਕ ਦੂਜੇ ਨੂੰ ਮਿਲ ਰਹੇ ਹਾਂ। ਮੈਨੂੰ ਨਹੀਂ ਪਤਾ ਸੀ ਕਿ ਉਹ ਜ਼ਿੰਦਾ ਹੈ ਅਤੇ ਉਹ ਨਹੀਂ ਜਾਣਦਾ ਸੀ ਕਿ ਮੈਂ ਜ਼ਿੰਦਾ ਹਾਂ ਜਾਂ ਨਹੀਂ।” ਤਬਾਹੀ ਕਾਰਨ ਵਿਛੜੇ ਹੋਏ ਦੋ ਵਿਅਕਤੀਆਂ ਨੇ ਅਚਾਨਕ ਦੁਬਾਰਾ ਮਿਲਣ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਜਯੇਸ਼ ਨੇ ਕਿਹਾ, “ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਸਾਰੇ ਗੁਆਂਢੀ ਸਾਡੀਆਂ ਅੱਖਾਂ ਸਾਹਮਣੇ ਆਉਣ ਜਿਵੇਂ ਅਸੀਂ ਅੱਜ ਮਿਲੇ ਹਾਂ। ਅਸੀਂ ਸਾਰਿਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ।'' ਉਸ ਨੇ ਆਪਣੇ ਗੁਆਂਢੀਆਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ। ਉਹਨਾਂ ਨੇ ਕਿਹਾ ਕਿ ਅੱਖ ਝਪਕਦੇ ਹੀ ਸਾਡੇ ਗੁਆਂਢੀ ਚੱਲੇ ਗਏ। ਆਪਣੇ ਪਿੰਡਾਂ ਵਿੱਚ ਮੌਜੂਦ ਏਕਤਾ ਦੇ ਮਜ਼ਬੂਤ ਬੰਧਨ ਨੂੰ ਉਜਾਗਰ ਕਰਦੇ ਹੋਏ ਜੈਸ਼ ਨੇ ਕਿਹਾ, “ਇੱਥੇ 200 ਤੋਂ ਵੱਧ ਪਰਿਵਾਰ ਸਨ। ਹਿੰਦੂ, ਮੁਸਲਿਮ…ਧਰਮ ਕਦੇ ਵੀ ਸਾਡੇ ਵਿਚਕਾਰ ਰੁਕਾਵਟ ਨਹੀਂ ਬਣਿਆ।”
ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8