ਸਿੰਘੂ ਬਾਰਡਰ ਨੇੜੇ ਦੋ ਕਿਸਾਨਾਂ ਦੀ ਮੌਤ, ਇੱਕ ਕਿਸਾਨ ਨੂੰ ਹੋਇਆ ਸੀ ਕੋਰੋਨਾ
Thursday, May 20, 2021 - 04:54 AM (IST)
ਸੋਨੀਪਤ (ਹਰਿਆਣਾ) - ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਇੱਥੇ ਪ੍ਰਦਰਸ਼ਨ ਕਰ ਰਹੇ ਸਮੂਹ ਵਿੱਚ ਸ਼ਾਮਲ ਪੰਜਾਬ ਦੇ ਦੋ ਕਿਸਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਇੱਕ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ। ਇਸ ਦੌਰਾਨ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - 'ਤੌਕਤੇ' ਦੀ ਤਬਾਹੀ ਤੋਂ ਬਾਅਦ ਚੱਕਰਵਾਤ 'yaas' ਦਾ ਅਲਰਟ
ਪਟਿਆਲਾ ਅਤੇ ਲੁਧਿਆਣਾ ਦੇ ਸਨ ਕਿਸਾਨ
ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਪਟਿਆਲਾ ਨਿਵਾਸੀ ਬਲਬੀਰ ਸਿੰਘ (50) ਅਤੇ ਲੁਧਿਆਣਾ ਨਿਵਾਸੀ ਮਹਿੰਦਰ ਸਿੰਘ (70) ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਸਿੰਘੂ ਬਾਰਡਰ ਦੇ ਨਜ਼ਦੀਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਮੂਹ ਵਿੱਚ ਸ਼ਾਮਲ ਸਨ। ਸੋਨੀਪਤ ਦੇ ਮੁੱਖ ਮੈਡੀਕਲ ਅਧਿਕਾਰੀ ਜਸਵੰਤ ਸਿੰਘ ਪੂਨੀਆ ਨੇ ਦੱਸਿਆ ਕਿ ਬਲਬੀਰ ਨੂੰ ਪਿਛਲੇ ਦੋ ਦਿਨ ਤੋਂ ਬੁਖਾਰ ਸੀ।
ਇਹ ਵੀ ਪੜ੍ਹੋ- ਕੋਰੋਨਾ ਕਾਰਨ ਤਬਾਹ ਹੋਇਆ ਇੱਕ ਪਰਿਵਾਰ, 13 ਘੰਟੇ 'ਚ ਮਾਤਾ-ਪਿਤਾ ਅਤੇ ਬੇਟੇ ਦੀ ਮੌਤ
ਜਾਂਚ ਵਿੱਚ ਬਲਬੀਰ ਮਿਲਿਆ ਕੋਰੋਨਾ ਪਾਜ਼ੇਟਿਵ
ਉਨ੍ਹਾਂ ਦੱਸਿਆ ਕਿ ਬਲਬੀਰ ਨੂੰ ਸਰਕਾਰੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਾਂਚ ਵਿੱਚ ਉਸ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ। ਹਾਲਾਂਕਿ ਰਾਈ ਥਾਣਾ ਇੰਚਾਰਜ ਬਿਜੇਂਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਸਿਹਤ ਅਧਿਕਾਰੀਆਂ ਵਲੋਂ ਰਿਪੋਰਟ ਨਹੀਂ ਮਿਲੀ ਹੈ। ਕੁੰਡਲੀ ਥਾਣਾ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਮਹੇਂਦਰ ਦੀ ਲਾਸ਼ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਉਸ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਚੱਲ ਪਾਇਆ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਬਲੈਕ ਫੰਗਸ ਨਾਲ ਹੁਣ ਤੱਕ 1500 ਲੋਕ ਹੋਏ ਪੀੜਤ, 90 ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।