21 ਦਿਨ ਖਤਮ ਹੋਣ ਤੋਂ 2 ਦਿਨ ਪਹਿਲਾਂ ਹੀ ਲਾਕਡਾਊਨ ਨੇ ਤੋੜਿਆ ਦਮ, ਸੜਕਾਂ 'ਤੇ ਲੱਗਾ ਜਾਮ
Monday, Apr 13, 2020 - 07:42 PM (IST)
ਐਲਾਨਾਬਾਦ (ਸੁਰੇਂਦਰ ਸਰਦਾਨਾ) — ਕੋਰੋਨਾ ਵਰਗੀ ਮਹਾਮਾਰੀ ਤੋਂ ਨਜਿੱਠਣ ਲਈ ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਲਗਾਇਆ ਗਿਆ, ਦੋ 14 ਅਪ੍ਰੈਲ ਨੂੰ ਪੂਰਾ ਹੋਵੇਗਾ। ਪਰ 21 ਦਿਨ ਪੂਰੇ ਹੋਣ 'ਤੇ ਦੋ ਦਿਨ ਪਹਿਲਾਂ ਹੀ ਐਲਨਾਬਾਦ 'ਚ ਲਾਕਡਾਊਨ ਦਮ ਤੋੜਦਾ ਨਜ਼ਰ ਆਇਆ। ਟੀ.ਬੀ. ਅੱਡਾ ਤੋਂ ਲੈ ਕੇ ਪੰਚਮੁਖੀ ਚੌਕ ਤਕ ਜਾਮ ਹੀ ਜਾਮ ਦੇਖਣ ਨੂੰ ਮਿਲਿਆ। ਅਚਾਨਕ ਹੋਈ ਇਸ ਭੀੜ੍ਹ ਨੂੰ ਦੇਖ ਪੁਲਸ ਪ੍ਰਸ਼ਾਸਨ ਦੇ ਵੀ ਹੱਥ ਪੈਰ ਸੁੱਜ ਗਏ।
ਕੋਰੋਨਾ ਤੋਂ ਬਚਾਅ ਨੂੰ ਲੈ ਕੇ ਐਲਨਾਬਾਦ ਦੇ ਡੀ.ਐੱਸ.ਪੀ. ਜਗਦੀਸ਼ ਕਾਜਲਾ ਖੁਦ ਮਾਈਕ ਲੈ ਕੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਲਈ ਅਨਾਉਂਸਮੈਂਟ ਕਰਦੇ ਨਜ਼ਰ ਆਏ ਪਰ ਭੀੜ੍ਹ 'ਤੇ ਇਸ ਅਨਾਊਂਸਮੈਂਟ ਦਾ ਵੀ ਕੋਈ ਅਸਰ ਹੁੰਦਾ ਨਜ਼ਰ ਨਹੀਂ ਆਇਆ।
ਅਚਾਨਕ ਇਸ ਤਰ੍ਹਾਂ ਲਾਕਡਾਊਨ ਫੇਲ ਹੋਣ ਦਾ ਕੀ ਕਾਰਣ ਹੈ? ਇਸ ਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੈ। ਸਮਾਜ ਸੇਵੀ ਤੇ ਮਨੁੱਖੀ ਕਲਿਆਣ ਜਾਗਰੂਕ ਮੰਚ ਦੇ ਪ੍ਰਧਾਨ ਨਿਤੀਨ ਸੋਮਾਨੀ ਦਾ ਮੰਨਣਾ ਹੈ ਕਿ ਇਸ ਭੀੜ੍ਹ ਦਾ ਮੁੱਖ ਕਾਰਣ ਜ਼ਿਲਾ ਪ੍ਰਸ਼ਾਸਨ ਵੱਲੋਂ ਦੁਕਾਨ ਦੇ ਅਚਾਨਕ ਕੀਤੇ ਗਏ ਸਮੇਂ 'ਚ ਬਦਲਾ ਦੇ ਕਾਰਣ ਹੈ।