ਮਾਲਗੱਡੀ ਦੇ ਦੋ ਡੱਬੇ ਲੀਹੋਂ ਉਤਰੇ, 15 ਟਰੇਨਾਂ ਦਾ ਰੂਟ ਬਦਲਿਆ
Thursday, Sep 26, 2024 - 05:28 PM (IST)
ਬੋਕਾਰੋ- ਝਾਰਖੰਡ ਦੇ ਬੋਕਾਰੋ ਤੁਪਕਡੀਹ ਸਟੇਸ਼ਨ ਨੇੜੇ ਇਕ ਮਾਲਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਮਗਰੋਂ 15 ਟਰੇਨਾਂ ਦਾ ਰੂਟ ਬਦਲਿਆ ਗਿਆ ਹੈ। ਦੱਖਣੀ-ਪੂਰਬੀ ਰੇਲਵੇ ਦੇ ਆਦਰਾ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (DRM) ਸੁਮਿਤ ਨਰੂਲਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਬੋਕਾਰੋ ਜ਼ਿਲ੍ਹੇ ਦੇ ਤੁਪਕਡੀਹ ਸਟੇਸ਼ਨ ਨੇੜੇ ਲੋਹੇ ਨਾਲ ਭਰੀ ਮਾਲਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਅਸੀਂ 14 ਅਕਸਪ੍ਰੈੱਸ ਟਰੇਨਾਂ ਸਮੇਤ 15 ਟਰੇਨਾਂ ਦਾ ਰੂਟ ਬਦਲਿਆ ਹੈ।
ਇਹ ਵੀ ਪੜ੍ਹੋ- IMD ਵਲੋਂ ਮੋਹਲੇਧਾਰ ਮੀਂਹ ਦਾ ਅਲਰਟ, ਸਕੂਲ-ਕਾਲਜ ਬੰਦ
ਇਹ ਮਾਲਗੱਡੀ ਬੋਕਾਰੋ ਤੋਂ ਲੋਹਾ ਲੈ ਕੇ ਜਾ ਰਹੀ ਸੀ ਤਾਂ ਤੁਪਕਡੀਹ ਅਤੇ ਬੋਕਾਰੋ ਸਟੇਸ਼ਨਾਂ ਵਿਚਾਲੇ ਮੁੱਖ ਲਾਈਨ 'ਤੇ ਉਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਹਾਲਾਂਕਿ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਨਰੂਲਾ ਨੇ ਕਿਹਾ ਕਿ ਪ੍ਰਭਾਵਿਤ ਲਾਈਨਾਂ ਨੂੰ ਠੀਕ ਕਰ ਲਿਆ ਗਿਆ ਹੈ, ਜਦਕਿ ਸੁਚਾਰੂ ਆਵਾਜਾਈ ਯਕੀਨੀ ਕਰਨ ਲਈ ਦੂਜੀ ਲਾਈਨ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਘਰ 'ਚ ਜ਼ਿੰਦਾ ਸੜੇ ਪਤੀ-ਪਤਨੀ, ਪੁੱਤਰ ਨੇ ਕਮਰਾ ਖੋਲ੍ਹਿਆ ਤਾਂ ਰਹਿ ਗਿਆ ਹੱਕਾ-ਬੱਕਾ
ਇਸ ਘਟਨਾ ਦੀ ਵਜ੍ਹਾ ਤੋਂ ਅਪ ਅਤੇ ਡਾਊਨ ਦੋਹਾਂ ਪਾਸਿਓਂ ਰੇਲ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ ਹੈ। ਇਸ ਨਾਲ ਵੰਦੇ ਭਾਰਤ ਐਕਸਪ੍ਰੈੱਸ, ਧਨਬਾਦ ਇੰਟਰਸਿਟੀ, ਧਾਲਦਾ-ਮੁਰੀ ਸਮੇਤ ਕਈ ਟਰੇਨਾਂ ਦਾ ਪਰਿਚਾਲਨ ਪ੍ਰਭਾਵਿਤ ਹੋਇਆ ਹੈ। ਆਦਰਾ ਰੇਲ ਡਿਵੀਜ਼ਨ ਨੇ ਕਈ ਟਰੇਨਾਂ ਦੇ ਰੂਟ ਵੀ ਬਦਲ ਦਿੱਤੇ ਹਨ। RPF ਦੀ ਇਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਥਿਤੀ ਨੂੰ ਸੰਭਾਲ ਰਹੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ, ਕਾਰ ਨੂੰ ਕਟਰ ਨਾਲ ਕੱਟ ਕੇ ਕੱਢੀਆਂ ਲਾਸ਼ਾਂ