ਮੁੜ ਬਦਲਿਆ ਮੌਸਮ ਦਾ ਮਿਜਾਜ਼! ਕਸ਼ਮੀਰ ’ਚ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ, ਕਈ ਥਾਵਾਂ ''ਤੇ ਮੀਂਹ
Wednesday, Mar 11, 2026 - 07:42 AM (IST)
ਸ਼੍ਰੀਨਗਰ (ਭਾਸ਼ਾ) - ਜੰਮੂ ਤੇ ਕਸ਼ਮੀਰ ’ਚ ਮੰਗਲਵਾਰ ਨੂੰ ਲੰਬੇ ਸਮੇਂ ਤੋਂ ਜਾਰੀ ਸੋਕੇ ਦਾ ਅੰਤ ਹੋ ਗਿਆ, ਜਦੋਂ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ। ਅਧਿਕਾਰੀਆਂ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਤਰੀ ਕਸ਼ਮੀਰ ’ਚ ਗੁਰੇਜ਼ ਅਤੇ ਮੱਧ ਕਸ਼ਮੀਰ ’ਚ ਸੋਨਮਰਗ-ਜੋਜ਼ਿਲਾ ਮਾਰਗ ਵਰਗੇ ਉੱਚੇ ਪਹਾੜੀ ਖੇਤਰਾਂ ’ਚ ਰਾਤ ਭਰ ਬਰਫਬਾਰੀ ਹੁੰਦੀ ਰਹੀ, ਜਦਕਿ ਸ਼੍ਰੀਨਗਰ ਸਮੇਤ ਵਾਦੀ ਦੇ ਮੈਦਾਨੀ ਇਲਾਕਿਆਂ ’ਚ ਸਵੇਰ ਤੱਕ ਮੀਂਹ ਜਾਰੀ ਰਿਹਾ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ
ਇਸ ਮੌਸਮ ’ਚ ਦਸੰਬਰ 2025 ਤੋਂ ਫਰਵਰੀ 2026 ਤੱਕ ਮੀਂਹ ਆਮ ਨਾਲੋਂ 65 ਫੀਸਦੀ ਘੱਟ ਦਰਜ ਕੀਤਾ ਗਿਆ। ਇਸ ਮਿਆਦ ’ਚ ਜੰਮੂ ਅਤੇ ਕਸ਼ਮੀਰ ’ਚ ਸਿਰਫ 100.6 ਮਿਲੀਮੀਟਰ ਮੀਂਹ ਪਿਆ, ਜਦਕਿ ਇੱਥੇ ਆਮ ਤੌਰ ’ਤੇ ਮੀਂਹ 284.9 ਮਿਲੀਮੀਟਰ ਪੈਂਦਾ ਹੈ। ਵਿਸ਼ੇਸ਼ ਤੌਰ ’ਤੇ ਦਸੰਬਰ ’ਚ ਸਿਰਫ 13 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਆਮ ਮੀਂਹ 59.4 ਮਿਲੀਮੀਟਰ ਰਹਿੰਦਾ ਹੈ। ਇਸ ਤਰ੍ਹਾਂ 78 ਫੀਸਦੀ ਮੀਂਹ ਦੀ ਕਮੀ ਦਰਜ ਕੀਤੀ ਗਈ। ਜਨਵਰੀ ’ਚ 73.4 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਮੀਂਹ 95.1 ਮਿਲੀਮੀਟਰ ਸੀ, ਜਿਸ ਨਾਲ 23 ਫੀਸਦੀ ਦੀ ਕਮੀ ਰਹੀ।
ਇਹ ਵੀ ਪੜ੍ਹੋ - 1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ ਦੀ ਕਮੀ?
ਫਰਵਰੀ ’ਚ ਸਿਰਫ 14.2 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਮੀਂਹ 130.4 ਮਿਲੀਮੀਟਰ ਪੈਂਦਾ ਹੈ। ਇਸ ਤਰ੍ਹਾਂ 89 ਫੀਸਦੀ ਮੀਂਹ ਦੀ ਭਾਰੀ ਕਮੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਆਉਣ ਵਾਲੇ ਬੁੱਧਵਾਰ ਤੱਕ ਕਸ਼ਮੀਰ ’ਚ ਮੌਸਮ ਆਮ ਰਹਿਣ ਅਤੇ ਬੱਦਲ ਛਾਏ ਰਹਿਣ ਦਾ ਅਨੁਮਾਨ ਜਤਾਇਆ ਹੈ। ਉੱਚੇ ਪਹਾੜੀ ਇਲਾਕਿਆਂ ’ਚ ਕਿਤੇ-ਕਿਤੇ ਦਰਮਿਆਨਾ ਮੀਂਹ ਜਾਂ ਬਰਫਬਾਰੀ ਪੈ ਸਕਦੀ ਹੈ। ਵਿਭਾਗ ਦੇ ਅਨੁਸਾਰ ਕੁਪਵਾੜਾ, ਬਾਂਦੀਪੋਰਾ, ਗਾਂਦੇਰਬਲ ਅਤੇ ਅਨੰਤਨਾਗ ਦੇ ਕੁਝ ਉੱਚੇ ਪਹਾੜੀ ਇਲਾਕਿਆਂ ’ਚ ਦਰਮਿਆਨੀ ਬਰਫਬਾਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ - 1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ, ਕਿਹਾ- ਸਰ! ਮੇਰੇ ਪਿਓ ਨੂੰ ਰੋਕੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
