ਜੰਮੂ ਕਸ਼ਮੀਰ : ਸ਼੍ਰੀਨਗਰ ''ਚ ਲਸ਼ਕਰ ਦੇ 2 ਸਹਿਯੋਗੀ ਗ੍ਰਿਫ਼ਤਾਰ, ਹਥਿਆਰ ਬਰਾਮਦ

Wednesday, Nov 22, 2023 - 04:52 PM (IST)

ਜੰਮੂ ਕਸ਼ਮੀਰ : ਸ਼੍ਰੀਨਗਰ ''ਚ ਲਸ਼ਕਰ ਦੇ 2 ਸਹਿਯੋਗੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਸ਼੍ਰੀਨਗਰ (ਵਾਰਤਾ)- ਸ਼੍ਰੀਨਗਰ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਮੰਗਲਵਾਰ ਨੂੰ ਰਾਸ਼ਟਰੀ ਰਾਜਮਾਰਗ (ਐੱਨ.ਐੱਚ.) 'ਤੇ ਸ਼ੱਕੀ ਅੱਤਵਾਦੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਸ਼੍ਰੀਨਗਰ ਪੁਲਸ ਅਤੇ ਸੀ.ਆਰ.ਪੀ.ਐੱਫ. ਦੇ ਤੁਰੰਤ ਪ੍ਰਕਿਰਿਆ ਦਲਾਂ ਦੀ ਇਕ ਸੰਯੁਕਤ ਟੀਮ ਨੇ ਐੱਨ.ਐੱਚ. ਬਾਈਪਾਸ 'ਤੇ ਇਕ ਮਜ਼ਬੂਤ ਜਾਂਚ ਚੌਕੀ ਸਥਾਪਤ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਰਿਮਪੋਰਾ ਤੋਂ ਆ ਰਹੀ ਇਕ ਸਫੈਦ ਰੰਗ ਦੀ ਸੈਂਟਰੋ ਕਾਰ ਦਿੱਸੀ, ਜਿਸ ਦਾ ਰਜਿਸਟਰੇਸ਼ਨ ਨੰਬਰ ਜੇਕੇ09ਏ 2788 ਸੀ ਅਤੇ ਜਾਂਚ ਚੌਕੀ 'ਤੇ ਪੁਲਸ ਦਲ ਨੂੰ ਦੇਖ ਕੇ ਦੌੜਨ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀ ਸੰਬੰਧਾਂ ਦੇ ਦੋਸ਼ 'ਚ ਡਾਕਟਰ, ਪੁਲਸ ਮੁਲਾਜ਼ਮ ਸਮੇਤ ਚਾਰ ਕਰਮਚਾਰੀ ਬਰਖ਼ਾਸਤ

ਪੁਲਸ ਨੇ ਕਿਹਾ ਕਿ ਅੱਤਵਾਦੀਆਂ ਦੇ 2 ਸਹਿਯੋਗੀਆਂ ਮੁਮਤਾਜ ਅਹਿਮਦ ਲੋਨ ਅਤੇ ਜਹਾਂਗੀਰ ਅਹਿਮਦ ਲੋਨ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ, ਜਿਸ 'ਚ 2 ਪਿਸਤੌਲਾਂ, ਚਾਰ ਮੈਗਜੀਨ, 2 ਫਿਲਰ ਮੈਗਜੀਨ ਅਤੇ 8 ਗ੍ਰਨੇਡ ਸ਼ਾਮਲ ਹਨ। ਬਟਮਾਲੂ ਥਾਣੇ 'ਚ ਯੂ.ਐੱਲ.ਏ.ਪੀ. ਐਕਟ, ਵਿਸਫ਼ੋਟਕ ਪਦਾਰਥ ਐਕਟ ਅਤੇ ਆਰਮਜ਼ ਐਕਟ ਦੀਆਂ ਕਾਨੂੰਨੀ ਸੰਬੰਧੀ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News