ਸਰਹੱਦ ਪਾਰ ਵਪਾਰ ਅਤੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ ’ਚ 2 ਵਪਾਰੀ ਗ੍ਰਿਫ਼ਤਾਰ
Wednesday, Jun 29, 2022 - 10:32 AM (IST)
ਸ਼੍ਰੀਨਗਰ (ਭਾਸ਼ਾ/ਅਰੀਜ)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਸਰਗਰਮੀਆਂ ਦੇ ਵਿੱਤ ਪੋਸ਼ਣ ਲਈ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਆਰ-ਪਾਰ ਕਾਰੋਬਾਰੀ ਸਰਗਰਮੀਆਂ ਦਾ ਕਥਿਤ ਇਸਤੇਮਾਲ ਕਰਨ ਨਾਲ ਸੰਬੰਧਿਤ ਮਾਮਲੇ ਵਿਚ 2 ਵਪਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ. ਆਈ. ਏ. ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਅਚਾਗੋਜਾ-ਰਾਜਪੁਰਾ ਦੇ ਤਨਵੀਰ ਅਹਿਮਦ ਵਾਨੀ ਅਤੇ ਉੱਤਰ ਕਸ਼ਮੀਰ ਦੇ ਬਾਰਾਮੂਲਾ ਵਿਚ ਖਵਾਜ਼ਾ ਬਾਗ ਦੇ ਪੀਰ ਅਰਸ਼ਦ ਇਕਬਾਲ ਉਰਫ ਆਸ਼ੂ ਨੂੰ ਸੋਮਵਾਰ ਨੂੰ ਵਾਦੀ ਵਿਚ ਤਲਾਸ਼ੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਬੁਲਾਰੇ ਨੇ ਕਿਹਾ ਕਿ ਗ੍ਰਿਫ਼ਤਾਰ ਦੋਸ਼ੀ ਐੱਲ. ਓ. ਸੀ. ਦੇ ਆਰ-ਪਾਰ ਵਪਾਰ ਕਰਨ ਵਾਲੇ ਹਨ ਜੋ ਆਪਣੇ ਨਾਂ ’ਤੇ ਜਾਂ ਆਪਣੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਂ ’ਤੇ ਰਜਿਸਟਰਡ ਕੰਪਨੀਆਂ ਸੰਚਾਲਿਤ ਕਰ ਰਹੇ ਸਨ।
ਇਹ ਵੀ ਪੜ੍ਹੋ : ਸੱਸ ਨੂੰ ਜਵਾਈ ਨਾਲ ਹੋਇਆ ਪਿਆਰ, ਦੋਵੇਂ ਘਰੋਂ ਦੌੜੇ ਅਤੇ ਕਰ ਲਈ ਖ਼ੁਦਕੁਸ਼ੀ
ਉਨ੍ਹਾਂ ਦੱਸਿਆ ਕਿ ਦੋਵੇਂ ਵਪਾਰੀ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਅਤੇ ਪੱਥਰਬਾਜ਼ਾਂ ਨੂੰ ਪੈਸਾ ਮੁਹੱਈਆ ਕਰਵਾਉਂਦੇ ਸਨ। ਐੱਨ. ਆਈ. ਏ. ਨੇ ਿਕਹਾ ਕਿ 16 ਦਸੰਬਰ , 2016 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਜੋ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਰਮਿਆਨ ਐੱਲ. ਓ. ਸੀ. ਪਾਰ ਵਪਾਰ ਪ੍ਰਣਾਲੀ ਦੇ ਮਾਧਿਅਮ ਨਾਲ ਵਾਧੂ ਲਾਭ ਲੈਣ ਅਤੇ ਇਸ ਪੈਸੇ ਦੀ ਵਰਤੋਂ ਜੰਮੂ-ਕਸ਼ਮੀਰ ਵਿਚ ਅੱਤਵਾਦੀ ਸਰਗਰਮੀਆਂ ਨੂੰ ਅੰਜ਼ਾਮ ਦੇਣ ਲਈ ਕੀਤੇ ਜਾਣ ਨਾਲ ਸੰਬੰਧਤ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ