ਜੰਮੂ ਕਸ਼ਮੀਰ ਦੇ ਸੋਪੋਰ ''ਚ 2 ''ਹਾਈਬ੍ਰਿਡ'' ਅੱਤਵਾਦੀ ਗ੍ਰਿਫ਼ਤਾਰ

Saturday, Nov 05, 2022 - 11:31 AM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਉਪ ਜ਼ਿਲ੍ਹੇ 'ਚ ਸੋਪੋਰ 'ਚ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਦੇਰ ਰਾਤ ਲਸ਼ਕਰ-ਏ-ਤੋਇਬਾ ਦੇ 2 'ਹਾਈਬ੍ਰਿਡ' ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ 'ਚੋਂ ਇਕ ਗੈਰ ਸਥਾਨਕ ਲੋਕਾਂ, ਘੱਟ ਗਿਣਤੀਆਂ ਅਤੇ ਸੁਰੱਖਿਆ ਫ਼ੋਰਸਾਂ 'ਤੇ ਹਮਲੇ ਕਰਨ ਦੇ ਮੌਕੇ ਦੀ ਤਲਾਸ਼ 'ਚ ਸੀ। ਪੁਲਸ ਨੇ ਕਿਹਾ ਕਿ ਸ਼ੁੱਕਰਵਾਰ ਦੀ ਸ਼ਾਮ ਸੋਪੋਰ ਪੁਲਸ ਵਲੋਂ ਸ਼ਾਹ ਫੈਸਲ ਮਾਰਕੇਟ 'ਚ ਫ਼ੌਜ ਦੀ 22 ਰਾਸ਼ਟਰੀ ਰਾਈਫ਼ਲਜ਼ ਨਾਲ ਇਕ ਘੇਰਾ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਇਕ ਵਿਅਕਤੀ ਨੇ ਹੱਥ 'ਚ ਬੈਗ ਅਤੇ ਸ਼ੱਕੀ ਗਤੀਵਿਧੀ ਦੇਖੀ ਅਤੇ ਉਸ ਨੂੰ ਰੁਕਣ ਲਈ ਕਿਹਾ ਗਿਆ ਪਰ ਉਸ ਨੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਸੁਰੱਖਿਆ ਫ਼ੋਰਸਾਂ ਨੇ ਉਸ ਨੂੰ ਫੜ ਲਿਆ। ਬੈਗ ਦੀ ਤਲਾਸ਼ੀ ਲੈਣ 'ਤੇ, ਇਕ ਪਿਸਤੌਲ, ਇਕ ਪਿਸਤੌਲ ਮੈਗਜ਼ੀਨ, ਕੁਝ ਰਾਊਂਡ ਅਤੇ ਇਕ ਵਿਸਫ਼ੋਟਕ ਉਪਕਰਣ ਬਰਾਮਦ ਕੀਤਾ ਗਿਆ। ਪੁੱਛ-ਗਿੱਛ 'ਚ ਉਸ ਨੇ ਆਪਣਾ ਨਾਮ ਰਿਜਵਾਨ ਅਤੇ ਬਾਰਾਮੂਲਾ ਵਾਸੀ ਦੱਸਿਆ। ਸ਼ੁਰੂਆਤੀ ਪੁੱਛ-ਗਿੱਛ 'ਚ ਸਾਹਮਣੇ ਆਇਆ ਕਿ ਉਹ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ ਅਤੇ ਗੈਰ-ਸਥਾਨਕ ਨਾਗਰਿਕ, ਘੱਟ ਗਿਣਤੀ ਅਤੇ ਸੁਰੱਖਿਆ ਫ਼ੋਰਸਾਂ 'ਤੇ ਹਮਲਾ ਕਰਨ ਦੀ ਫਿਰਾਕ 'ਚ ਸੀ। ਪੁਲਸ ਨੇ ਦੱਸਿਆ ਕਿ ਪੁੱਛ-ਗਿੱਛ 'ਚ ਉਸ ਦੇ ਇਕ ਸਾਥੀ ਜਮੀਲ ਪਾਰਾ ਦਾ ਨਾਮ ਸਾਹਮਣੇ ਆਇਆ। ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


DIsha

Content Editor

Related News