Twitter ਨੇ ਦੁਨੀਆ ਭਰ ’ਚ ਰਾਜਨੀਤਿਕ ਵਿਗਿਆਪਨਾਂ ’ਤੇ ਲਾਈ ਰੋਕ
Thursday, Oct 31, 2019 - 11:35 AM (IST)

ਗੈਜੇਟ ਡੈਸਕ– ਟਵਿਟਰ ’ਤੇ ਹੁਣ ਰਾਜਨੀਤਿਕ ਵਿਗਿਆਪਨ ਨਹੀਂ ਦਿਸਣਗੇ। ਮਾਈਕ੍ਰੋ-ਬਲਾਗਿੰਗ ਸਾਈਟ ਨੇ ਦੁਨੀਆ ਭਰ ’ਚ ਹਰ ਤਰ੍ਹਾਂ ਦੇ ਰਾਜਨੀਤਿਕ ਵਿਗਿਆਪਨਾਂ ’ਤੇ ਰੋਕ ਲਗਾ ਦਿੱਤੀ ਹੈ। ਇਹ ਪਾਲਿਸੀ 22 ਨਵੰਬਰ ਤੋਂ ਲਾਗੂ ਹੋਵੇਗੀ। ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਖੁਦ ਟਵੀਟਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਰਾਜਨੀਤਿਕ ਵਿਗਿਆਪਨਾਂ ’ਤੇ ਰੋਕ ਲਗਾਉਣ ਦੇ ਕੁਝ ਕਾਰਨ ਵੀ ਦੱਸੇ ਹਨ। ਜੈਕ ਨੇ ਟਵੀਟ ’ਚ ਕਿਹਾ, ‘ਅਸੀਂ ਗਲੋਬਲ ਪੱਧਰ ’ਤੇ ਟਵਿਟਰ ’ਤੇ ਸਾਰੇ ਰਾਜਨੀਤਿਕ ਵਿਗਿਆਪਨਾਂ ਨੂੰ ਰੋਕਣ ਦਾ ਫੈਸਲਾ ਲਿਆ ਹੈ। ਸਾਡਾ ਮੰਨਣਾ ਹੈ ਕਿ ਰਾਜਨੀਤਿਕ ਸੰਦੇਸ਼ ਪਹੁੰਚਾਉਣਾ ਚਾਹੀਦਾ ਹੈ, ਖਰੀਦਣਾ ਨਹੀਂ ਚਾਹੀਦਾ। ਕਿਉਂ? ਕੁਝ ਕਾਰਨ...’
We’ve made the decision to stop all political advertising on Twitter globally. We believe political message reach should be earned, not bought. Why? A few reasons…🧵
— jack 🌍🌏🌎 (@jack) October 30, 2019
ਜੈਕ ਨੇ ਦੱਸੇ ਇਹ ਕਾਰਨ
- ਇਕ ਰਾਜਨੀਤਿਕ ਮੈਸੇਜ ਨੂੰ ਉਦੋਂ ਰੀਚ (ਲੋਕਾਂ ਤਕ ਪਹੁੰਚ) ਮਿਲਦੀ ਹੈ, ਜਦੋਂ ਲੋਕ ਕਿਸੇ ਅਕਾਊਂਟ ਨੂੰ ਫਾਲੋ ਕਰਦੇ ਹਨ ਜਾਂ ਮੈਸੇਜ ਨੂੰ ਰੀਟਵੀਟ ਕਰਦੇ ਹਨ। ਵਿਗਿਆਪਨ ਦੇ ਚੱਲਦੇ ਲੋਕਾਂ ਤਕ ਜ਼ਬਰਦਸਤੀ ਟਾਰਗੇਟ ਰਾਜਨੀਤਿਕ ਮੈਸੇਜ ਪਹੁੰਚਦਾ ਹੈ। ਸਾਡਾ ਮੰਨਣਾ ਹੈ ਕਿ ਇਸ ਫੈਸਲੇ ਦਾ ਪੈਸੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।
- ਕਮਰਸ਼ਲ ਵਿਗਿਆਪਨਦਾਤਾਵਾਂ ਲਈ ਇੰਟਰਨੈੱਟ ਐਡਵਰਟਾਈਜ਼ਿੰਗ ਕਾਫੀ ਪਾਵਰਫੁਲ ਅਤੇ ਪ੍ਰਭਾਵੀ ਹੈ ਪਰ ਇਹ ਪਾਵਰ ਰਾਜਨੀਤੀ ’ਚ ਮਹੱਤਵਪੂਰਨ ਜ਼ੋਖਮ ਲਿਆਂਦੀ ਹੈ। ਉਥੇ ਇਸ ਦਾ ਇਸਤੇਮਾਲ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾ ਸਕਦਾ ਹੈ, ਜੋ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।
- ਇੰਟਰਨੈੱਟ ਰਾਜਨੀਤਿਕ ਵਿਗਿਆਪਨ ਆਮ ਲੌਕਾਂ ’ਚ ਤਰਕ ਲਈ ਪੂਰੀ ਤਰ੍ਹਾਂ ਨਵੀਆਂ ਚੁਣੌਤੀਆਂ ਨੂੰ ਪੇਸ਼ ਕਰਦੇ ਹਨ। ਮਸ਼ੀਨ ਲਰਨਿੰਗ ਆਧਾਰਿਤ ਮੈਸੇਜ ਦਾ ਆਪਟੀਮਾਈਜੇਸ਼ਨ ਅਤੇ ਮਾਈਕ੍ਰੋ-ਟਾਰਗੇਟਿੰਗ ਭਰਮ ਅਤੇ ਫਰਜ਼ੀ (ਫੇਕ) ਸੂਚਨਾ ਨੂੰ ਬੇਕਾਬੂ ਕਰਦਾ ਹੈ।
- ਇਹ ਚੁਣੌਤੀਆਂ ਸਿਰਫ ਰਾਜਨੀਤਿਕ ਵਿਗਿਆਪਨਾਂ ਨੂੰ ਨਹੀਂ, ਸਗੋਂ ਸਾਰੇ ਇੰਟਰਨੈੱਟ ਸੰਚਾਰ ਨੂੰ ਪ੍ਰਭਾਵਿਤ ਕਰਨਗੀਆਂ। ਬਿਹਤਰ ਹੋਵੇਗਾ ਕਿ ਪੈਸੇ ਲੈ ਕੇ ਆਉਣ ਵਾਲੇ ਵਾਧੂ ਭਾਰ ਅਤੇ ਜਟਿਲਤਾ ਦੇ ਬਿਨਾਂ ਮੂਲ ਸਮੱਸਿਆਵਾਂ ’ਤੇ ਆਪਣੀਆਂ ਕੋਸ਼ਿਸ਼ਾਂ ਨੂੰ ਕੇਂਦਰਿਤ ਕੀਤਾ ਜਾਵੇ।
- ਉਦਾਹਰਣ ਲਈ ਇਹ ਕਹਿਣਾ ਸਾਡੇ ਲਈ ਵਿਸ਼ਵਾਸਯੋਗ ਨਹੀਂ ਹੈ : ‘ਅਸੀਂ ਭਰਮ ’ਚ ਪਾਉਣ ਵਾਲੀ ਜਾਣਕਾਰੀ ਫੈਲਾਉਣ ਲਈ ਸਾਡੇ ਸਿਸਟਮ ਨਾਲ ਖੇਡਣ ਵਾਲੇ ਲੋਕਾਂ ਨੂੰ ਰੋਕਣ ਲਈ ਸਖਤ ਮਿਹਨਤ ਕਰ ਰਹੇ ਹਾਂ ਪਰ ਜੇਕਰ ਕੋਈ ਵਿਅਕਤੀ ਸਾਨੂੰ ਟਾਰਗੇਟ ਕਰਨ ਲਈ ਭੁਗਤਾਨ ਕਰਦਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦਾ ਰਾਜਨੀਤਿਕ ਵਿਗਿਆਪਨ ਦੇਖਣ ਲਈ ਮਜਬੂਰ ਕਰਦਾ ਹੈ, ਤਾਂ ਉਹ ਜੋ ਚਾਹੇ ਕਹਿ ਸਕਦੇ ਹਨ।