ਹਰਿਆਣਾ ਲੋਕ ਨਿਰਮਾਣ ਵਿਭਾਗ ਦਾ ਟਵਿੱਟਰ ਹੈਂਡਲ ਸ਼ੁਰੂ
Sunday, Dec 15, 2019 - 03:13 PM (IST)

ਚੰਡੀਗੜ੍ਹ—ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਨੇ ਆਪਣਾ ਟਵਿੱਟਰ ਹੈਂਡਲ ਸ਼ੁਰੂ ਕਰ ਦਿੱਤਾ ਹੈ। ਇਸ ਦਾ ਨਾਂ ਹਰਿਆਣਾ ਪੀ.ਡਬਲਿਊ.ਡੀ ਹੈ। ਇਸ ਨੂੰ ਹੁਣ ਸੂਬੇ ਦੇ ਆਮ ਲੋਕ ਆਪਣੇ ਨੇੜੇ ਦੀਆਂ ਸੜਕਾਂ ਦੀ ਮੁਰੰਮਤ , ਨਵੀਂ ਸੜਕਾਂ ਦੀ ਮੰਗ, ਲੋਕ ਸੰਪਰਕ ਵਿਭਾਗ ਨਾਲ ਜੁੜੀਆਂ ਹੋਰ ਸ਼ਿਕਾਇਤਾਂ ਅਤੇ ਫੀਡਬੈਕ 'ਤੇ ਬੈਠੇ ਭੇਜ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਪੀ.ਡਬਲਿਊ.ਡੀ ਦੇ ਪਹਿਲੇ ਹੀ ਦਿਨ ਲਗਭਗ 100 ਲੋਕਾਂ ਨੇ ਇਸ 'ਤੇ ਆਪਣੇ ਵੱਲੋਂ ਟਵੀਟ ਅਤੇ ਮੈਸੇਜ ਭੇਜੇ। ਲੋਕ ਸੰਪਰਕ ਵਿਭਾਗ ਫੇਸਬੁੱਕ 'ਤੇ ਵੀ ਸਰਗਰਮ ਹਨ ਅਤੇ ਉੱਥੇ ਵੀ ਪੀ.ਡਬਲਿਊ.ਡੀ. ਦੇ ਨਾਂ ਨਾਲ ਵਿਭਾਗ ਦਾ ਪੇਜ ਹੈ, ਜਿਸ 'ਤੇ ਵੀ ਆਮ ਲੋਕਾਂ ਦੀਆਂ ਸ਼ਿਕਾਇਤਾਂ, ਮੰਗਾਂ ਅਤੇ ਸੁਝਾਅ ਭੇਜੇ ਜਾ ਸਕਦੇ ਹਨ।
ਇਨ੍ਹਾਂ 'ਤੇ ਪ੍ਰਾਪਤ ਸੂਚਨਾਵਾਂ ਨੂੰ ਸੰਬੰਧਿਤ ਅਧਿਕਾਰੀਆਂ ਤੱਕ ਜਲਦੀ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਕਿ ਸਹੀ ਹੱਲ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇ। ਉਪ ਮੁੱਖ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਦੁਸ਼ਯੰਤ ਨੇ ਦੱਸਿਆ ਹੈ ਕਿ 6 ਮਹੀਨਿਆਂ 'ਚ ਵਿਭਾਗ ਦੀਆਂ ਕਈ ਪ੍ਰਤੀਕਿਰਿਆਵਾਂ ਅਤੇ ਸੇਵਾਵਾਂ ਨੂੰ ਆਨਲਾਈਨ ਕਰਨ ਦਾ ਉਦੇਸ਼ ਹੈ। ਨਿਰਮਾਣ ਕੰਮਾਂ ਦੀ ਵੀਡੀਓਗ੍ਰਾਫੀ, ਫੋਟੋਗ੍ਰਾਫੀ ਅਤੇ ਮੁਰੰਮਤ ਦੀ ਜਰੂਰਤ ਵਾਲੇ ਸਥਾਨਾਂ ਦੀ ਜਿਓਟੈਕਸਿੰਗ ਆਦਿ ਦੀ ਮਦਦ ਨਾਲ ਵਿਭਾਗ ਦੇ ਕੰਮਾਂ 'ਤੇ ਤੇਜ਼ੀ ਲਿਆਂਦੀ ਜਾਵਗੀ। ਦੁਸ਼ਯੰਤ ਚੌਟਾਲਾ ਨੇ ਲੋਕਾਂ ਨੂੰ ਸਹੂਲਤਾਂ ਦਾ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਮੱਸਿਆਵਾਂ ਦੇ ਹੱਲ 'ਚ ਕੋਈ ਢਿੱਲ ਨਾ ਵਰਤੀਂ ਜਾਵੇ।