ਇਕ ਹੀ ਸ਼ਖ਼ਸ ਨਾਲ ਜੁੜਵਾ ਭੈਣਾਂ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ

Sunday, Dec 04, 2022 - 03:15 PM (IST)

ਇਕ ਹੀ ਸ਼ਖ਼ਸ ਨਾਲ ਜੁੜਵਾ ਭੈਣਾਂ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ

ਨੈਸ਼ਨਲ ਡੈਸਕ- ਮਹਾਰਾਸ਼ਟਰ 'ਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਕਾਂਦਿਵਲੀ ਦੀਆਂ ਜੁੜਵਾ ਭੈਣਾਂ ਨੇ ਇਕ ਹੀ ਸ਼ਖ਼ਸ ਨਾਲ ਵਿਆਹ ਕੀਤਾ ਹੈ। ਇਨ੍ਹਾਂ ਦੇ ਵਿਆਹ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਜੁੜਵਾ ਭੈਣਾਂ ਹੋਣ ਵਾਲੇ ਜੀਵਨਸਾਥੀ ਨੂੰ ਜੈਮਾਲਾ ਪਾਉਂਦੀਆਂ ਨਜ਼ਰ ਆ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਵਿਆਹ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਰਿਪੋਰਟ ਅਨੁਸਾਰ ਦੋਵੇਂ ਭੈਣਾਂ ਮੁੰਬਈ 'ਚ ਇਕ ਹੀ ਕੰਪਨੀ 'ਚ ਨੌਕਰੀ ਕਰਦੀਆਂ ਹਨ। ਦੋਵੇਂ ਭੈਣਾਂ ਨੇ ਆਪਣੇ ਮਾਤਾ-ਪਿਤਾ ਦੀ ਮਰਜ਼ੀ ਨਾਲ ਵਿਆਹ ਕੀਤਾ ਹੈ।

 

ਇਸ ਵਿਆਹ ਲਈ ਲਾੜੇ ਦੇ ਘਰ ਵਾਲਿਆਂ ਨੇ ਵੀ ਸਹਿਮਤੀ ਦਿੱਤੀ ਸੀ। ਦੱਸਿਆ ਕਿ ਜਾ ਰਿਹਾ ਹੈ ਦੋਵੇਂ ਭੈਣਾਂ ਕਾਫ਼ੀ ਸਮੇਂ ਤੋਂ ਮੁੰਡੇ ਅਤੁਲ ਨੂੰ ਜਾਣਦੀਆਂ ਸਨ। ਇਕ ਵਾਰ ਜਦੋਂ ਉਨ੍ਹਾਂ ਦੇ ਪਿਤਾ ਦੀ ਸਿਹਤ ਖ਼ਰਾਬ ਹੋਈ ਸੀ, ਉਦੋਂ ਐਮਰਜੈਂਸੀ 'ਚ ਅਤੁਲ ਨੇ ਹੀ ਆਪਣੀ ਕਾਰ 'ਚ ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਪਹੁੰਚਾਇਆ ਸੀ। ਹਾਲਾਂਕਿ ਹੁਣ ਉਨ੍ਹਾਂ ਦੇ ਪਿਤਾ ਇਸ ਦੁਨੀਆ 'ਚ ਨਹੀਂ ਹਨ। ਇੱਥੇ ਪਹਿਲੀ ਵਾਰ ਜਾਣ-ਪਛਾਣ ਹੋਈ ਅਤੇ ਹੌਲੀ-ਹੌਲੀ ਇਹੀ ਪਛਾਣ ਪਿਆਰ 'ਚ ਬਦਲ ਗਈ। ਇਸ ਤੋਂ ਬਾਅਦ ਉਨ੍ਹਾਂ ਦੋਹਾਂ ਨੇ ਇਕੱਠੇ ਵਿਆਹ ਕਰਨ ਅਤੇ ਇੱਠੇ ਹੀ ਪੂਰਾ ਜੀਵਨ ਬਿਤਾਉਣ ਦਾ ਫ਼ੈਸਲਾ ਕੀਤਾ। ਧੀਆਂ ਨੇ ਇਸ ਫ਼ੈਸਲੇ 'ਤੇ ਉਨ੍ਹਾਂ ਦੀ ਮਾਂ ਨੂੰ ਕੋਈ ਇਤਰਾਜ਼ ਨਹੀਂ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News