ਦੁਖਦਾਇਕ ! ਜੌੜੇ ਭਰਾਵਾਂ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਕੋਰੋਨਾ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ
Tuesday, May 18, 2021 - 12:26 PM (IST)
ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਇਕ ਦੁਖਦ ਘਟਨਾ ਸਾਹਮਣੇ ਆਈ ਹੈ। ਇੱਥੇ ਕੋਰੋਨਾ ਦੇ 2 ਜੁੜਵਾ ਭਰਾਵਾਂ ਦੀ ਜਾਨ ਲੈ ਲਈ। ਦੋਹਾਂ ਪੁੱਤਰਾਂ ਦੀ ਮੌਤ ਨਾਲ ਉਨ੍ਹਾਂ ਦੇ ਮਾਤਾ-ਪਿਤਾ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮੇਰਠ ਦੇ ਰਹਿਣ ਵਾਲੇ ਗ੍ਰੇਗਰੀ ਰੇਮੰਡ ਰਾਫੇਲ ਦੇ ਘਰ 23 ਅਪ੍ਰੈਲ 1997 ਨੂੰ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ। ਜੁੜਵਾ ਹੋਣ ਕਾਰਨ ਦੋਵੇਂ ਬੱਚੇ ਇਕੋ ਜਿਹੇ ਦਿੱਸਦੇ ਸਨ ਅਤੇ ਉਨ੍ਹਾਂ ਦਾ ਨਾਮ ਜਓਫਰੇਡ ਵਰਗਿਸ ਗ੍ਰੇਗਰੀ ਅਤੇ ਰਾਲਫਰੇਡ ਜਾਰਜ ਗ੍ਰੇਗਰੀ ਰੱਖਿਆ। ਦੋਵੇਂ ਬੱਚੇ ਇਕੱਠੇ ਵੱਡੇ ਹੋਏ ਅਤੇ ਇਕੱਠੇ ਪੜ੍ਹਾਈ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਦੋਹਾਂ ਦੇ ਸਿਰਫ਼ ਚਿਹਰੇ ਹੀ ਨਹੀਂ ਮਿਲਦੇ ਸਨ ਸਗੋਂ ਦੋਹਾਂ ਦਾ ਰਵੱਈਆ ਵੀ ਇਕੋ ਜਿਹਾ ਹੀ ਸੀ। ਦੋਵੇਂ ਪੁੱਤਰਾਂ ਨੇ ਕੰਪਿਊਟਰ ਇੰਜੀਨੀਅਰ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਦੋਹਾਂ ਹੀ ਹੈਦਰਾਬਾਦ 'ਚ ਨੌਕਰੀ ਕਰ ਰਹੇ ਸਨ।
ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ ਹਰਿਆਣਾ ’ਚ ਵਧਿਆ ਬਲੈਕ ਫੰਗਸ ਦਾ ਖ਼ਤਰਾ, CM ਖੱਟੜ ਨੇ ਦਿੱਤੇ ਇਹ ਨਿਰਦੇਸ਼
ਬੀਤੇ 23 ਅਪ੍ਰੈਲ ਨੂੰ ਦੋਹਾਂ ਦਾ ਜਨਮ ਦਿਨ ਸੀ ਅਤੇ ਉਸ ਦੇ ਅਗਲੇ ਦਿਨ ਯਾਨੀ 24 ਅਪ੍ਰੈਲ ਨੂੰ ਦੋਹਾਂ ਨੂੰ ਕੋਰੋਨਾ ਦਾ ਸੰਕਰਮਣ ਹੋਣ ਦੀ ਪੁਸ਼ਟੀ ਹੋਈ। ਕੋਰੋਨਾ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ ਪਿਛਲੇ ਹਫ਼ਤੇ ਦੋਹਾਂ ਦਾ ਕੁਝ ਘੰਟਿਆਂ ਦੇ ਅੰਤਰਾਲ 'ਚ ਦਿਹਾਂਤ ਵੀ ਹੋ ਗਿਆ। ਉਨ੍ਹਾਂ ਕਿਹਾ,''ਪਤਾ ਸੀ ਕਿ ਪਰਤਣਗੇ ਤਾਂ ਦੋਵੇਂ, ਨਹੀਂ ਤਾਂ ਕੋਈ ਵਾਪਸ ਨਹੀਂ ਆਏਗਾ।'' ਉਨ੍ਹਾਂ ਦੇ ਪਿਤਾ ਅਨੁਸਾਰ, 13 ਮਈ ਨੂੰ ਜਿਓਫਰੇਡ ਦਾ ਦਿਹਾਂਤ ਹੋਇਆ ਅਤੇ ਉਸ ਦੇ ਅਗਲੇ ਦਿਨ 14 ਮਈ ਨੂੰ ਰਾਲਫਰੇਡ ਦਾ ਵੀ ਦਿਹਾਂਤ ਹੋ ਗਿਆ।
ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਜੁੜਵਾ ਪੁੱਤਰ ਭਵਿੱਖ 'ਚ ਨੌਕਰੀ ਲਈ ਕੋਰੀਆ ਅਤੇ ਜਰਮਨੀ ਜਾਣ ਦੀ ਯੋਜਨਾ ਬਣਾ ਰਹੇ ਸਨ ਪਰ ਅਜਿਹਾ ਨਹੀਂ ਹੋ ਸਕਿਆ, ਕਿਉਂਕਿ ਕੋਰੋਨਾ ਕਾਰਨ ਦੋਹਾਂ ਦਾ ਜੀਵਨ ਚੱਲਾ ਗਿਆ। ਪਰਿਵਾਰ ਨੂੰ ਹੁਣ ਜਿਓਫਰੇਡ ਅਤੇ ਰਾਲਫਰੇਡ ਦੇ ਤੀਜੇ ਭਰਾ ਨੇਲਫਰੇਡ ਦਾ ਹੀ ਸਹਾਰਾ ਹੈ। ਜਦੋਂ ਇਲਾਜ ਲਈ ਦੋਹਾਂ ਨੂੰ ਮੇਰਠ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੌਰਾਨ ਜਿਓਫਰੇਡ ਦਾ ਦਿਹਾਂਤ ਹੋ ਗਿਆ, ਉਸ ਦੇ ਭਰਾ ਰਾਲਫਰੇਡ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਅਤੇ ਉਸ ਨੇ ਆਪਣੇ ਮਾਤਾ-ਪਿਤਾ ਨੂੰ ਜਦੋਂ ਫੋਨ ਕਰ ਕੇ ਦੱਸਿਆ ਕਿ ਉਹ ਰਿਕਵਰ ਹੋ ਰਿਾਹ ਹੈ ਅਤੇ ਜਿਓਫਰੇਡ ਦਾ ਹਾਲ ਜਾਣਨਾ ਚਾਹਿਆ ਤਾਂ ਮਾਤਾ-ਪਿਤਾ ਨੇ ਝੂਠ ਕਹਿ ਦਿੱਤਾ ਕਿ ਜਿਓਫਰੇਡ ਨੂੰਦਿੱਲੀ ਦੇ ਹਸਪਤਾਲ 'ਚ ਸ਼ਿਫਟ ਕੀਤਾ ਜਾਵੇਗਾ। ਜਿਓਫਰੇਡ ਬਾਰੇ ਆਪਣੇ ਮਾਤਾ-ਪਿਤਾ ਤੋਂ ਅਜਿਹਾ ਸੁਣ ਕੇ ਰਾਲਫਰੇਡ ਨੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ।
ਇਹ ਵੀ ਪੜ੍ਹੋ : ਕੋਰੋਨਾ: ਘਰ ’ਚ ਇਕਾਂਤਵਾਸ ਹੋਣ ਦੀ ਨਹੀਂ ਮਿਲੀ ਥਾਂ ਤਾਂ ਵਿਦਿਆਰਥੀ ਨੇ ਦਰੱਖ਼ਤ ’ਤੇ ਬਿਤਾਏ 11 ਦਿਨ