ਤੁਰਕੀ ''ਚ ਫਸੇ ਭਾਰਤੀ ਪਰਿਵਾਰ ਨੇ ਮਦਦ ਲਈ ਪੀ.ਐੱਮ. ਮੋਦੀ ਨੂੰ ਕੀਤੀ ਅਪੀਲ

Thursday, May 14, 2020 - 06:32 PM (IST)

ਅੰਕਾਰਾ/ਨਵੀਂ ਦਿੱਲੀ (ਬਿਊਰੋ): ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਕਾਰਨ ਬਹੁਤ ਸਾਰੇ ਭਾਰਤੀ ਦੂਜੇ ਦੇਸ਼ਾਂ ਵਿਚ ਫਸੇ ਹੋਏ ਹਨ। ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ 7 ਮਈ ਤੋਂ 'ਵੰਦੇ ਮਾਤਰਮ' ਮਿਸ਼ਨ ਸ਼ੁਰੂ ਕੀਤਾ ਹੈ। ਇਸ ਦੌਰਾਨ ਤੁਰਕੀ ਵਿਚ ਫਸੇ 220 ਭਾਰਤੀਆਂ ਨੂੰ ਹਾਲੇ ਵੀ ਭਾਰਤ ਸਰਕਾਰ ਤੋਂ ਥੋੜ੍ਹੀ ਮਦਦ ਮਿਲਣ ਦਾ ਇੰਤਜ਼ਾਰ ਹੈ। Rediff.com ਨੇ ਉੱਤਰ ਪੱਛਮੀ ਮੁੰਬਈ ਦੇ ਵਿਲੇ ਪਾਰਲੇ ਦੇ ਚਾਰਟਰਡ ਅਕਾਊਂਟੈਂਟ ਅਮਿਤ ਜੈਨ ਨਾਲ ਗੱਲ ਕੀਤੀ ਜੋ 18 ਮਾਰਚ ਤੋਂ ਆਪਣੇ ਬਜ਼ੁਰਗ ਮਾਪਿਆਂ, ਪਤਨੀ, ਜੁੜਵਾਂ ਬੇਟੀਆਂ ਅਤੇ 12 ਸਾਲਾ ਬੇਟੇ ਦੇ ਨਾਲ ਤੁਰਕੀ ਵਿਚ ਫਸੇ ਹੋਏ ਹਨ।

ਅਮਿਤ ਜੈਨ ਨੇ ਇਸ ਸੰਬੰਧ ਵਿਚ ਪ੍ਰਧਾਨ ਮੰਤਰ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਆਪਣੀ ਅਪੀਲ ਵਿਚ ਉਹਨਾਂ ਨੇ ਕਿਹਾ,''ਪਿਆਰੇ ਮੋਦੀ ਜੀ, ਅਸੀਂ 18 ਮਾਰਚ, 2020 ਤੋਂ ਇਸਤਾਂਬੁਲ ਵਿਚ ਫਸੇ ਹਾਂ। ਮੇਰੇ ਪਰਿਵਾਰ ਵਿਚ ਮੇਰੀ 70 ਸਾਲਾ ਮਾਂ ਅਤੇ 80 ਸਾਲ ਦੇ ਪਿਤਾ, ਮੇਰੀ ਪਤਨੀ, 12 ਸਾਲ ਦਾ ਬੇਟਾ ਅਤੇ ਜੁੜਵਾਂ ਬੇਟੀਆਂ ਸ਼ਾਮਲ ਹਨ। ਸਾਨੂੰ ਅਸਲ ਵਿਚ ਤੁਹਾਡੀ ਮਦਦ ਦੀ ਲੋੜ ਹੈ।'' ਉਹਨਾਂ ਨੇ ਅੱਗੇ ਕਿਹਾ,''ਅਸੀਂ 14 ਮਾਰਚ, 2020 ਨੂੰ ਭਾਰਤ ਛੱਡਿਆ ਸੀ। ਜਦੋਂ ਤੁਰਕੀ ਵਿਚ ਕੋਵਿਡ-19 ਦਾ ਸਿਰਫ ਇਕ ਮਾਮਲਾ ਸੀ। 16 ਮਾਰਚ ਨੂੰ ਸਾਨੂੰ ਇਕ ਸੂਚਨਾ ਮਿਲੀ ਕਿ ਤੁਰਕੀ ਗਏ ਭਾਰਤੀਆਂ ਨੂੰ 18 ਮਾਰਚ, 2020 ਦੀ ਅੱਧੀ ਰਾਤ ਦੇ ਬਾਅਦ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਤੁਰਕੀ ਦੇ ਉਸ ਹਿੱਸੇ ਵਿਚ ਸੀ ਜਿੱਥੋਂ ਇਸਤਾਂਬੁਲ ਤੱਕ ਪਹੁੰਚਣਾ ਅਤੇ ਇੰਨੇ ਥੋੜ੍ਹੇ ਸਮੇਂ ਵਿਚ ਭਾਰਤ ਦੀ ਫਲਾਈਟ ਫੜਨਾ ਅਸੰਭਵ ਸੀ। ਬਾਅਦ ਵਿਚ ਤੁਰਕੀ ਵਿਚ ਮਾਮਲੇ ਵਧੇ ਅਤੇ ਅਸੀਂ ਅਸਲ ਵਿਚ ਦਹਿਸ਼ਤ ਭਰਾ ਸਮਾਂ ਬਿਤਾਇਆ, ਖਾਸ ਕਰ ਕੇ ਜਦੋਂ ਅਸਂ ਕਰਿਆਨੇ ਦਾ ਸਾਮਾਨ ਖਰੀਦਣ ਲਈ ਬਾਹਰ ਜਾਂਦੇ ਹਾਂ।''

ਆਪਣੀ ਅਪੀਲ ਵਿਚ ਅਮਿਤ ਜੈਨ ਨੇ ਅੱਗੇ ਕਿਹਾ,''ਮੇਰੇ ਪਿਤਾ ਨੂੰ ਅਲਜ਼ਾਈਮਰ, ਤਣਾਅ, ਬੀ.ਪੀ. ਤੋਂ ਲੈ ਕੇ ਗੰਭੀਰ ਸਿਹਤ ਸਮੱਸਿਆਵਾਂ ਹਨ। ਉਹਨਾਂ ਦੇ ਹਾਰਟ ਵਿਚ ਸਟੇਂਟ ਪੈ ਚੁੱਕੇ ਹਨ ਅਤੇ ਨਜ਼ਰ ਵੀ ਕਮਜ਼ੋਰ ਹੈ। ਦਿਨ ਵਿਚ 40 ਤੋਂ 50 ਵਾਰੀ ਉਹ ਪੁੱਛਦੇ ਹਨ ਕਿ ਅਸੀਂ ਆਪਣੇ ਘਰ ਕਦੋਂ ਜਾਵਾਂਗੇ। ਮਜਬੂਰੀ ਕਾਰਨ ਸਾਨੂੰ ਮਹਿੰਗੀ ਕੀਮਤ 'ਤੇ ਦਵਾਈਆਂ ਖਰੀਦਣੀਆਂ ਪੈ ਰਹੀਆਂ ਹਨ। ਹਫਤੇ ਵਿਚ ਇਕ ਜਾਂ ਦੋ ਵਾਰੀ ਸਾਨੂੰ ਆਪਣੇ ਕਰਿਆਨੇ ਦਾ ਸਾਮਾਨ ਮਿਲਦਾ ਹੈ। ਅਸੀਂ ਰੋਜ਼ ਆਪਣੇ ਖਰਚਿਆਂ ਲੀ 100 ਡਾਲਰ ਖਰਚ ਕਰਦੇ ਹਾਂ। ਮੈਂ ਆਪਣੀ ਯਾਤਰਾ ਬੀਮਾ ਦਾ ਦੋ ਵਾਰ ਨਵੀਨੀਕਰਨ ਕੀਤਾ ਹੈ। ਮੈਂ ਪਹਿਲਾਂ ਹੀ ਇਸ 'ਤੇ 65,000 ਰੁਪਏ ਖਰਚ ਚੁੱਕਾ ਹਾਂ। ਨਵੀਂ ਨੀਤੀ 15 ਮਈ ਨੂੰ ਖਤਮ ਹੋ ਰਹੀ ਹੈ ਜਿਸ ਦੇ ਬਾਅਦ ਮੈਨੂੰ ਇਸ ਨੂੰ ਰੀਨਿਊ ਕਰਵਾਉਣਾ ਪਵੇਗਾ।'' 

ਅਮਿਤ ਨੇ ਅੱਗੇ ਕਿਹਾ,''ਅਸੀਂ ਹੁਣ ਲੱਗਭਾਗ 50 ਦਿਨਾਂ ਤੱਕ ਇੰਤਜ਼ਾਰ ਕੀਤਾ ਹੈ। ਅਪਾਰਟਮੈਂਟ ਦਾ ਕਿਰਾਇਆ 23 ਅਪ੍ਰੈਲ ਤੋਂ ਪੈਂਡਿੰਗ ਹੈ। ਅਸੀਂ ਭਾਰਤ ਦੇ ਕਿਸੇ ਵੀ ਹਿੱਸੇ ਵਿਚ ਵਾਪਸ ਜਾਣ ਲਈ ਤਿਆਰ ਹਾਂ। 28 ਅਪ੍ਰੈਲ ਨੂੰ ਦੋ ਤੁਰਕੀ ਏਅਰਲਾਈਨਜ਼ ਦੀਆਂ ਉਡਾਣਾਂ ਭਾਰਤ ਵਿਚ ਫਸੇ ਤੁਰਕੀ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਮੁੰਬਈ ਅਤੇ ਦਿੱਲੀ ਦੇ ਲਈ ਰਵਾਨਾ ਹੋਈਆਂ।ਤੁਰਕੀ ਵਿਚ ਫਸੇ ਹੋਰ ਭਾਰਤੀਆਂ ਦੇ ਨਾਲ ਅਸੀਂ ਵਿਭਿੰਨ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਸੰਪਰਕਾਂ ਦੀ ਵਰਤੋਂ ਸਰਕਾਰ ਦੇ ਨਾਲ ਕਰਨ ਲਈ ਕੀਤੀ ਪਰ ਸਾਰੀਆਂ ਅਸਫਲ ਰਹੀਆਂ। 


Vandana

Content Editor

Related News